ਭੈਣ-ਜੀਜੇ ਦੇ ਘਰ ਬੱਚਾ ਨਹੀਂ ਹੋ ਰਿਹਾ ਸੀ, ਸਾਲੀ ਨੇ ਕੀਤਾ ਕੁਝ ਇਸ ਤਰ੍ਹਾਂ ਕਿ ਉੱਡ ਗਏ ਸਭ ਦੇ ਹੋਸ਼

06/24/2017 4:08:02 PM

ਫਰੀਦਾਬਾਦ — ਬਾਦਸ਼ਾਹ ਖਾਨ ਹਸਪਤਾਲ ਦੇ ਨਿਕੂ ਵਾਰਡ ਤੋਂ ਬੀਤੇ ਮੰਗਲਵਾਰ ਨੂੰ ਨਵੇਂ ਜੰਮ੍ਹੇ ਬੱਚੇ ਦੇ ਅਗਵਾ ਹੋਣ ਦੀ ਵਾਰਦਾਤ ਨੂੰ ਅਪਰਾਧ ਸ਼ਾਖਾ ਡੀਐਲਐਫ ਦੀ ਟੀਮ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਦਿੱਲੀ ਦੀ ਇਕ ਵਕੀਲ ਮਹਿਲਾ ਨੇ ਆਪਣੀ ਭੈਣ ਨਾਲ ਮਿਲ ਕੇ ਅੰਜਾਮ ਦਿੱਤਾ। ਔਰਤ ਦੀ ਸੰਤਾਨ ਨਾ ਹੋਣ ਦੇ ਕਾਰਨ ਉਸਦਾ ਵਕੀਲ ਪਤੀ ਉਸ 'ਤੇ ਬੱਚੇ ਲਈ ਦਬਾਅ ਬਣਾ ਰਿਹਾ ਸੀ। ਇਸ ਕਰਕੇ ਔਰਤ ਨੇ ਆਪਣੀ ਭੈਣ ਨਾਲ ਮਿਲ ਕੇ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

PunjabKesari
ਪੁਲਸ ਅਧਿਕਾਰੀ ਅਨੁਸਾਰ ਇੰਦ੍ਰਾ ਕਲੋਨੀ 'ਚ ਰਹਿਣ ਵਾਲੀ ਜਸਵੰਤ ਦੀ ਪਤਨੀ ਰੇਖਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਬੱਚਾ ਜਨਮ ਤੋਂ ਹੀ ਕਮਜ਼ੋਰ ਸੀ, ਬੀਤੀ 19 ਜੂਨ ਨੂੰ ਤਬੀਅਤ ਖਰਾਬ ਹੋਣ ਦੇ ਕਾਰਨ ਰੇਖਾ ਨੇ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ 20 ਜੂਨ ਦੀ ਰਾਤ ਦੋ ਅਣਪਛਾਤੀਆਂ ਔਰਤਾਂ ਬੱਚਾ ਚੋਰੀ ਕਰਕੇ ਫਰਾਰ ਹੋ ਗਈਆਂ। ਪੁੱਛਗਿੱਛ ਦੌਰਾਨ ਰੇਖਾ ਨੇ ਪੁਲਸ ਨੂੰ ਦੱਸਿਆ ਕਿ ਇਕ ਅਣਪਛਾਤੀ ਔਰਤ ਸਵੇਰ ਤੋਂ ਹੀ ਉਨ੍ਹਾਂ ਦੇ ਕੋਲ ਬੈਠੀ ਹੋਈ ਸੀ। ਮਾਮਲੇ ਦੀ ਜਾਂਚ ਡੀਐਲਐਫ ਦੀ ਟੀਮ ਨੂੰ ਸੌਂਪੀ ਗਈ। ਉਨ੍ਹਾਂ ਨੇ ਸੀ.ਸੀ.ਟੀ.ਵੀ. ਦੀ ਫੁੱਟੇਜ ਦੇਖ ਕੇ ਦਿੱਲੀ ਦੇ ਕਰਾਵਲ ਨਗਰ ਨਿਵਾਸੀ ਸੰਜੇ ਪ੍ਰੇਮੀ, ਉਨ੍ਹਾਂ ਦੀ ਪਤਨੀ ਪੂਜਾ ਅਤੇ ਉਸਦੀ ਭੈਣ ਕਵਿਤਾ ਨੂੰ ਗ੍ਰਿਫਤਾਰ ਕਰਕੇ ਬੱਚਾ ਬਰਾਮਦ ਕਰ  ਲਿਆ ਹੈ।

PunjabKesari


ਪੁੱਛ-ਗਿੱਛ ਦੌਰਾਨ ਪੂਜਾ ਨੇ ਦੱਸਿਆ ਕਿ ਉਹ ਅਤੇ ਸੰਜੇ ਪ੍ਰੇਮੀ ਅਦਾਲਤ 'ਚ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਦਾ ਵਿਆਹ 1998 'ਚ ਕੀਰਤੀ ਨਗਰ ਨਿਵਾਸੀ ਸੰਜੇ ਸ਼ਰਮਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਨੇ ਇਕ ਬੇਟਾ ਅਤੇ ਬੇਟੀ ਨੂੰ ਜਨਮ ਦਿੱਤਾ। ਬਾਅਦ 'ਚ ਦੋਵਾਂ ਦਾ ਤਲਾਕ ਹੋ ਗਿਆ। ਬਾਅਦ 'ਚ ਉਸਨੇ 2015 'ਚ ਆਪਣੇ ਨਾਲ ਕੰਮ ਕਰਜੇ ਸੰਜੇ ਪ੍ਰਮੀ ਨਾਲ ਵਿਆਹ ਕਰ ਲਿਆ, ਪਰ ਵਿਆਹ ਤੋਂ ਕਾਫੀ ਸਾਲਾ ਬਾਅਦ ਵੀ ਬੱਚਾ ਨਾ ਹੋਇਆ। ਇਸ ਕਾਰਨ ਸੰਜੇ ਬੱਚੇ ਲਈ ਦਬਾਓ ਪਾ ਰਿਹਾ ਸੀ ਜਾਂ ਤਲਾਕ ਦੀ ਧਮਕੀ ਦਿੰਦਾ ਸੀ। ਇਸ ਬਾਰੇ ਉਸਨੇ ਆਪਣੀ ਭੈਣ ਨਾਲ ਗੱਲ ਕੀਤੀ ਅਤੇ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ।

 

PunjabKesari


20 ਜੂਨ ਨੂੰ ਦੋਵੇਂ ਪੂਜਾ ਦੇ ਨਾਬਾਲਗ ਬੇਟੇ ਦੇ ਨਾਲ ਬੀਕੇ ਹਸਪਤਾਲ ਪੁੱਜੀਆਂ। ਉਥੇ ਇਕ ਔਰਤ ਨੂੰ ਲਾਲਚ ਦੇ ਕੇ ਬੱਚਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮਨ੍ਹਾ ਕਰ ਦਿੱਤਾ। ਫਿਰ ਇਹ ਦੋਵੇਂ ਭੈਣਾਂ ਕਿਸੇ ਹੋਰ ਬੱਚੇ ਦੀ ਜਾਣਕਾਰੀ ਇਕੱਠੀ ਕਰਨ ਲੱਗੀਆ। ਰੇਖਾ ਦੇ ਨਾਲ ਦੋਸਤੀ ਕਰਕੇ ਸਾਰੀ ਜਾਣਕਾਰੀ ਇਕੱਠੀ ਕੀਤੀ। ਉਸੇ ਰਾਤ 8.55 ਵਜੇ ਦੇ ਆਸਪਾਸ ਬੱਚੇ ਨੂੰ ਨਿਕੂ ਵਾਰਡ ਤੋਂ ਚੁੱਕ ਕੇ ਲੈ ਗਈਆਂ। ਪੂਜਾ ਦੇ ਬੇਟੇ ਦੇ ਨਾਲ ਸਕੂਟੀ 'ਤੇ ਸਵਾਰ ਹੋ ਕੇ ਦਿੱਲੀ ਪਹੁੰਚ ਗਏ। ਬੱਚਾ ਅਸਵਸਥ ਸੀ ਇਸ ਲਈ ਬੱਚੇ ਨੂੰ 20 ਜੂਨ ਦੀ ਰਾਤ 10 ਵਜੇ ਪਹਿਲੇ ਦਿੱਲੀ ਦੇ ਹਸਪਤਾਲ ਲੈ ਕੇ ਗਏ। ਖਰਚਾ ਜ਼ਿਆਦਾ ਸੀ, ਇਸ ਲਈ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਲੈ ਕੇ ਪੁੱਜੇ ਉਥੇ ਵੀ ਖਰਚਾ ਜ਼ਿਆਦਾ ਸੀ ਤਾਂ ਗਾਜ਼ਿਆਬਾਦ ਲੋਨੀ ਬਾਰਡਰ ਸਥਿਤ ਮਰਿਆਮ ਨਗਰ ਦੇ ਹਸਪਤਾਲ ਪੁੱਜੇ ਅਤੇ ਬੱਚਾ ਭਰਤੀ ਕਰਵਾ ਦਿੱਤਾ।
ਕ੍ਰਾਈਮ ਬ੍ਰਾਂਚ ਦੇ ਜਸਬੀਰ ਦੇ ਮੁਤਾਬਕ ਉਨ੍ਹਾਂ ਨੂੰ ਯਕੀਨ ਸੀ ਕਿ ਭਾਵੇਂ ਬੱਚਾ ਚੋਰ ਗੈਂਗ ਨੇ ਚੁੱਕਿਆ ਹੈ ਜਾਂ ਫਿਰ ਆਪਣੇ ਲਈ, ਉਸਨੂੰ ਡਾਕਟਰ ਨੂੰ ਜ਼ਰੂਰ ਦਿਖਾਉਣਗੇ। ਸੋ ਇਸ ਕਾਰਨ ਸਾਰੇ ਹਸਪਤਾਲਾਂ ਦੀ ਛਾਣਬੀਨ ਕੀਤੀ ਜਾਵੇਗੀ। ਸੋ ਘੱਟੋ-ਘੱਟ 1200 ਹਸਪਤਾਲ 'ਚ ਸਰਚ ਓਪਰੇਸ਼ਨ ਚਲਾਉਣ ਤੋਂ ਬਾਅਦ ਹੀ ਬੱਚਾ ਹਾਸਲ ਕੀਤਾ ਜਾ ਸਕਿਆ।


Related News