ਸਚਿਨ ਨੇ ਲਿਖਿਆ ਮੋਦੀ ਨੂੰ ਪੱਤਰ

12/12/2017 1:21:33 AM

ਨਵੀਂ ਦਿੱਲੀ— ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੇ ਸਾਰੇ ਕੌਮਾਂਤਰੀ ਤਮਗਾ ਜੇਤੂਆਂ ਨੂੰ ਕੇਂਦਰ ਸਰਕਾਰ ਸਿਹਤਮੰਦ ਯੋਜਨਾ (ਸੀ. ਜੀ. ਐੱਚ. ਐੱਸ.) ਵਿਚ ਸ਼ਾਮਲ ਕੀਤਾ ਜਾਵੇ। ਸਚਿਨ ਨੇ ਉਪਰੋਕਤ ਪੱਤਰ 24 ਅਕਤੂਬਰ ਨੂੰ ਲਿਖਿਆ ਸੀ।
ਸਿਹਤ ਸਬੰਧੀ ਮੁੱਦਿਆਂ ਦੌਰਾਨ ਖਿਡਾਰੀਆਂ ਦੀਆਂ ਮੁਸ਼ਕਿਲਾਂ 'ਤੇ ਗੱਲ ਕਰਦਿਆਂ ਸਚਿਨ ਨੇ ਆਪਣੇ ਪੱਤਰ ਵਿਚ ਹਾਕੀ ਓਲੰਪਿਕ  ਸੋਨ ਤਮਗਾ ਜੇਤੂ ਮੁਹੰਮਦ ਸ਼ਾਹਿਦ ਦੇ ਆਖਰੀ ਦਿਨਾਂ ਦੀ ਉਦਾਹਰਣ ਦਿੱਤੀ ਹੈ।

 


Related News