ਗਰੀਬਾਂ ਲਈ ਸੋਸਾਇਟੀ ਦੇ ਬਾਹਰ ਲੱਗਾ ਫਰਿੱਜ

06/27/2017 11:30:34 AM

ਗੁੜਗਾਓਂ— ਇੱਥੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਖਾਣਾ ਉਪਲੱਬਧ ਕਰਵਾਉਣ ਦੀ ਨਵੀਂ ਪਹਿਲ ਕੀਤੀ ਗਈ ਹੈ। ਰੇਜੀਡੈਂਟਸ (ਵਾਸੀ) ਨੇ ਸੋਸਾਇਟੀ ਦੇ ਐਗਜ਼ਿਟ ਗੇਟ 'ਤੇ ਸ਼ਨੀਵਾਰ 24 ਜੂਨ ਤੋਂ ਇਕ ਫਰਿੱਜ ਰੱਖ ਦਿੱਤਾ ਹੈ, ਜਸਿ 'ਚ ਕੋਈ ਵੀ ਸੋਸਾਇਟੀ ਵਾਸੀ ਜਾਂ ਬਾਹਰ ਦੇ ਲੋਕ ਆਪਣਾ ਬਚਿਆ ਹੋਇਆ ਖਾਣਾ ਰੱਖ ਸਕਦੇ ਹਨ। ਇਸ ਖਾਣੇ ਨੂੰ ਇੱਥੋਂ ਲੋੜਵੰਦ ਅਤੇ ਗਰੀਬ ਲੋਕ ਆਪਣੇ ਆਪ ਮੁਫ਼ਤ 'ਚ ਲੈ ਕੇ ਖਾ ਸਕਣਗੇ। 
ਦਰਅਸਲ ਸਾਰੇ ਘਰਾਂ 'ਚ ਅਜਿਹਾ ਹੁੰਦਾ ਹੈ ਕਿ ਸ਼ਾਮ ਦਾ ਬਚਿਆ ਖਾਣਾ ਸਵੇਰ ਦੇ ਸਮੇਂ ਕੂੜੇ 'ਚ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ ਇਹ ਖਾਣਾ ਕੂੜੇ 'ਚ ਚੱਲਾ ਜਾਂਦਾ ਹੈ। ਕਿਸੇ ਲੋੜਵੰਦ ਗਰੀਬ ਨੂੰ ਇਹ ਨਸੀਬ ਨਹੀਂ ਹੋ ਪਾਉਂਦਾ ਪਰ ਸਨਸਿਟੀ ਸੋਸਾਇਟੀ ਦੇ ਵਾਸੀ ਨੇ ਹੁਣ ਇਸ ਬਚੇ ਹੋਏ ਖਾਣੇ ਨੂੰ ਲੋੜਵੰਦ ਅਤੇ ਗਰੀਬਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ ਹੈ। ਰੇਜੀਡੈਂਟਸ ਨੇ ਮਿਲ ਕੇ ਇਕ ਫਰਿੱਜ ਸੋਸਾਇਟੀ ਦੇ ਐਗਜ਼ਿਟ ਗੇਟ 'ਤੇ ਰੱਖ ਦਿੱਤਾ ਹੈ। ਆਰ.ਡਬਲਿਊ.ਏ. ਐਡਵਾਈਜ਼ਰ ਅਭੇ ਪੁਨੀਆ ਨੇ ਦੱਸਿਆ ਕਿ ਇਸ 'ਚ ਇਛੁੱਕ ਰੇਜੀਡੈਂਟ ਆਪਣੇ ਘਰ ਤੋਂ ਲਿਆ ਕੇ ਬਚਿਆ ਹੋਇਆ ਜਾਂ ਵਾਧੂ ਖਾਣਾ ਐਲੂਮੀਨੀਅਮ ਫਾਇਲ ਅਤੇ ਡਿਸਪੋਜ਼ੇਬਲ ਪਲੇਟ/ਬਾਕਸ 'ਚ ਲਿਆ ਕੇ ਫਰਿੱਜ 'ਚ ਰੱਖ ਦੇਣਗੇ। ਇੱਥੋਂ ਲੋੜਵੰਦ ਅਤੇ ਗਰੀਬ ਲੋਕ ਇਸ ਖਾਣੇ ਨੂੰ ਲੈ ਸਕਣਗੇ। ਇਸ ਫਰਿੱਜ 'ਚ ਰੱਖਣ ਨਾਲ ਖਾਣਾ ਖਰਾਬ ਨਹੀਂ ਹੋਵੇਗਾ ਅਤੇ ਸਮੇਂ ਰਹਿੰਦੇ ਉਸ ਦਾ ਲਾਭ ਲਿਆ ਜਾ ਸਕੇਗਾ। 
ਇੱਥੋਂ ਖਾਣ ਦਾ ਲਾਭ ਚੁੱਕ ਸਕਣ, ਇਸ ਲਈ ਨੇੜੇ-ਤੇੜੇ ਦੇ ਲੋੜਵੰਦ ਲੋਕਾਂ ਨੂੰ ਵੀ ਇੱਥੋਂ ਦੇ ਰੇਜੀਡੈਂਟਸ ਅਵੇਅਰ ਕਰਨਗੇ। ਸਾਰੇ ਲੋਕ ਆਪਣੇ-ਆਪਣੇ ਪੱਧਰ 'ਤੇ ਨੇੜੇ-ਤੇੜੇ ਦੇ ਏਰੀਏ 'ਚ ਸੜਕ ਕਿਨਾਰੇ ਅਤੇ ਝੁੱਗੀਆਂ 'ਚ ਰਹਿ ਰਹੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇਸ ਬਾਰੇ ਦੱਸਣਗੇ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਸੋਸਾਇਟੀ ਦੇ ਗੇਟ 'ਤੇ ਰੱਖੇ ਗਏ ਫਰਿੱਜ ਤੋਂ ਉਹ ਖਾਣਾ ਲੈ ਸਕਦੇ ਹਨ।


Related News