ਮੁਜਾਹਿਦੀਨ-ਏ-ਕਸ਼ਮੀਰ ਦਾ ਫਰਮਾਨ, ਦੂਜੇ ਸੂਬਿਆਂ ਦੇ ਮਜ਼ਦੂਰ ਛੱਡਣ ਕਸ਼ਮੀਰ

10/18/2017 8:32:38 AM

ਸ਼੍ਰੀਨਗਰ (ਮਜੀਦ)  ਕਸ਼ਮੀਰ ਵਿਚ ਰੁਜ਼ਗਾਰ ਲਈ ਦੂਜੇ ਸੂਬਿਆਂ ਤੋਂ ਆਏ ਹੋਏ ਮਜ਼ਦੂਰਾਂ ਤੇ ਹੋਰਨਾਂ ਲੋਕਾਂ ਨੂੰ ਅੱਤਵਾਦੀ ਸੰਗਠਨ ਮੁਜਾਹਿਦੀਨ -ਏ-ਕਸ਼ਮੀਰ ਨੇ 25 ਅਕਤੂਬਰ ਤਕ ਘਾਟੀ ਛੱਡਣ ਦਾ ਫਰਮਾਨ ਜਾਰੀ ਕੀਤਾ ਹੈ। ਪੁਲਸ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਨਾਂਹ ਕੀਤੀ ਹੈ। 
ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਅੱਤਵਾਦੀ ਸੰਗਠਨ ਵੱਲੋਂ ਜਾਰੀ ਪੋਸਟਰ ਲਗਾਤਾਰ ਵਾਇਰਲ ਹੋ ਰਿਹਾ ਹੈ। ਅੱਤਵਾਦੀ ਸੰਗਠਨ ਨੇ ਇਸ ਪੋਸਟਰ ਵਿਚ ਗੈਰ-ਰਿਆਸਤੀ ਲੋਕਾਂ, ਖਾਸ ਕਰ ਕੇ ਮਜ਼ਦੂਰਾਂ ਨੂੰ ਕਸ਼ਮੀਰ ਛੱਡਣ ਦੀ ਧਮਕੀ ਦਿੱਤੀ ਹੈ। ਉਨ੍ਹਾਂ 'ਤੇ ਸੁਰੱਖਿਆ  ਫੋਰਸਾਂ ਲਈ ਮੁਖਬਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਸੰਗਠਨ ਨੇ ਕਸ਼ਮੀਰ ਵਿਚ ਵੱਖ-ਵੱਖ ਸੂਬਿਆਂ ਤੋਂ ਪੜ੍ਹਨ ਲਈ ਆਏ ਹੋਏ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਜੇ ਉਹ ਆਪਣੀਆਂ ਸਰਗਰਮੀਆਂ ਨੂੰ ਸਿਰਫ ਪੜ੍ਹਾਈ ਤਕ ਸੀਮਤ ਰੱਖਦੇ ਹਨ ਤਾਂ ਉਨ੍ਹਾਂ ਦੇ ਕਸ਼ਮੀਰ ਵਿਚ ਰਹਿਣ 'ਤੇ ਕੋਈ ਇਤਰਾਜ਼ ਨਹੀਂ ਪਰ ਜੇ ਉਹ ਕਸ਼ਮੀਰ ਵਿਚ ਜਹਾਦ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


Related News