ਮੈਟਰੋ ''ਚ ਲੜਕੀ ਨਾਲ ਛੇੜਛਾੜ ਕਰਨ ਤੋਂ ਬਣਾਇਆ ਵੀਡੀਓ, ਦੋਸ਼ੀ ਗ੍ਰਿਫਤਾਰ

08/18/2017 11:32:26 AM

ਨਵੀਂ ਦਿੱਲੀ— ਦਿੱਲੀ ਮੈਟਰੋ 'ਚ ਲੜਕੀ ਨਾਲ ਛੇੜਛਾੜ ਕਰਨ ਅਤੇ ਵੀਡੀਓ ਬਣਾਉਣ ਵਾਲੇ ਸ਼ਖਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਯਮੁਨਾ ਬੈਂਕ ਮੈਟਰੋ ਸਟੇਸ਼ਨ 'ਤੇ ਪੁਲਸ ਨੇ ਦੋਸ਼ੀ ਨੂੰ ਫੜ ਲਿਆ। ਫੜੇ ਜਾਣ ਦੌਰਾਨ ਨੌਜਵਾਨ ਨਸ਼ੇ 'ਚ ਟੱਲੀ ਸੀ। ਦੋਸ਼ੀ ਦੀ ਪਛਾਣ 40 ਸਾਲਾ ਮੋਨੂੰ ਕੁਮਾਰ ਦੇ ਰੂਪ 'ਚ ਹੋਈ ਹੈ। ਮੋਨੂੰ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਹੈ। ਪੁਲਸ ਅਨੁਸਾਰ 22 ਸਾਲਾ ਪੀੜਤ ਲੜਕੀ ਨੋਇਡਾ ਸੈਕਟਰ 16 ਮੈਟਰੋ ਸਟੇਸ਼ਨ ਤੋਂ ਮੈਟਰੋ 'ਚ ਸਵਾਰ ਹੋਈ ਸੀ। ਉਸੇ ਕੋਚ 'ਚ ਮੋਨੂੰ ਵੀ ਸੀ, ਮੋਨੂੰ ਨਸ਼ੇ 'ਚ ਟੱਲੀ ਸੀ।
ਮੈਟਰੋ ਜਿਵੇਂ ਹੀ ਅੱਗੇ ਵਧੀ, ਮੋਨੂੰ ਲੜਕੀ ਨਾਲ ਛੇੜਛਾੜ ਕਰਨ ਲੱਗਾ। ਉਸ ਨੇ ਮੋਬਾਇਲ 'ਤੇ ਲੜਕੀ ਦੀ ਵੀਡੀਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਲੜਕੀ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਮੋਨੂੰ ਨੇ ਪੀੜਤਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਟਰੇਨ ਦੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਪੁੱਜਦੇ ਹੀ ਪੀੜਤਾ ਨੇ ਸੁਰੱਖਿਆ ਕਰਮਚਾਰੀਆਂ ਨੂੰ ਨੌਜਵਾਨ ਦੀ ਸ਼ਿਕਾਇਤ ਕੀਤੀ। ਮੈਟਰੋ ਡੀ.ਸੀ.ਪੀ. ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਤੋਂ ਪੁੱਛ-ਗਿੱਛ ਜਾਰੀ ਹੈ।


Related News