ਓਡੀਸ਼ਾ ''ਚ ਭਾਰਤੀ ਹਵਾਈ ਫੌਜ ਦਾ ਮਨੁੱਖ ਰਹਿਤ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

Friday, April 21, 2017 5:25 PM

ਭੁਵਨੇਸ਼ਵਰ— ਭਾਰਤੀ ਹਵਾਈ ਫੌਜ ਦਾ ਮਨੁੱਖ ਰਹਿਤ ਜਹਾਜ਼ (ਯੂ.ਏ.ਵੀ.) ਸ਼ੁੱਕਰਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲੇ ''ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਬਲੀਆਪਾਲ ਪ੍ਰਖੰਡ ਦੇ ਚੰਦਾਮੁਹੀ ਪਿੰਡ ਦੇ ਇਕ ਖੇਤ ''ਚ ਜਾ ਡਿੱਗਿਆ। ਹਾਲਾਂਕਿ ਹਾਦਸੇ ''ਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਤੋਂ ਬਾਅਦ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦਾ ਇਕ ਦਲ ਹਾਦਸੇ ਵਾਲੀ ਜਗ੍ਹਾ ''ਤੇ ਪੁੱਜ ਗਿਆ ਹੈ।
ਡੀ.ਆਰ.ਡੀ.ਓ. ਦੇ ਸੂਤਰਾਂ ਅਨੁਸਾਰ ਸ਼ੱਕ ਹੈ ਕਿ ਤਕਨੀਕੀ ਖਾਮੀ ਕਾਰਨ ਜਹਾਜ਼ ਦਾ ਸੰਤੁਲਨ ਵਿਗੜ ਗਿਆ ਹੋਵੇਗਾ ਅਤੇ ਇਹ ਜ਼ਮੀਨ ''ਤੇ ਆ ਡਿੱਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖੇਤਾਂ ''ਚ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੇਤ ''ਚ ਇਕ ਜਹਾਜ਼ ਨੂੰ ਡਿੱਗਿਆ ਦੇਖਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!