ਨਵਾਜ਼ ਸ਼ਰੀਫ ਦੇ ਗਲੇ ''ਚ ਜੁਤੀਆਂ ਦਾ ਹਾਰ ਪਾ ਕੇ ਘੁੰਮਾਉਣ ਵਾਲੇ ਨੂੰ 20 ਲੱਖ ਦਾ ਇਨਾਮ!

05/20/2017 1:29:52 AM

ਨਵੀਂ ਦਿੱਲੀ — ਧਾਰਮਿਕ ਥਾਵਾਂ ''ਤੇ ਲਾਊਡਸਪੀਕਰ ਵਿਵਾਦ ''ਚ ਸੋਨੂੰ ਨਿਗਮ ਖਿਲਾਫ 10 ਲੱਖ ਰੁਪਏ ਦਾ ਫਤਵਾ ਜਾਰੀ ਕਰਨ ਵਾਲੇ ਕਾਦਰੀ ਨੇ ਨਵਾਂ ਫਤਵਾ ਜਾਰੀ ਕੀਤਾ ਹੈ। ਜਿਹੜਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਖਿਲਾਫ ਜਾਰੀ ਕੀਤਾ ਗਿਆ ਹੈ। ਇਸ ਵਾਰ ਉਨ੍ਹਾਂ ਨੇ ਇਨਾਮ ਦੀ ਰਕਮ 20 ਲੱਖ ਰੁਪਏ ਰੱਖੀ ਹੈ। ਮੌਲਾਨਾ ਸਈਦ ਆਤਿਫ ਅਲੀ ਕਾਦਰੀ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਦੇ ਬੂਟ ਨਵਾਜ ਸ਼ਰੀਫ ਦੇ ਗਲੇ ''ਚ ਪਾ ਕੇ ਪੂਰੇ ਭਾਰਤ ''ਚ ਘੁੰਮਾਉਣ ਵਾਲੇ ਨੂੰ ਉਹ 20 ਲੱਖ ਰੁਪਏ ਦੇਣਗੇ।

ਜ਼ਿਕਰਯੋਗ ਹੈ ਕਿ ਜਾਸੂਸੀ ਦੇ ਝੂਠੇ ਦੋਸ਼ਾਂ ''ਚ ਪਾਕਿਸਤਾਨ ''ਚ ਬੰਦ ਭਾਰਤੀ ਨਾਗਰਿਕ ਅਤੇ ਰਿਟਾਇਰ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਉਥੋਂ ਦੀ ਫੌਜੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਵੀਰਵਾਰ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜਾਧਵ ਦੀ ਫਾਂਸੀ ''ਤੇ ਰੋਕ ਲਾਉਣ ਦਾ ਫੈਸਲਾ ਸੁਣਾਉਦੇ ਹੋਏ ਪਾਕਿਸਤਾਨ ਨੂੰ ਭਾਰਤ ਦੀ ਜਾਧਵ ''ਤੇ ਡਿਪਲੋਮੈਟ ਪਹੁੰਚ ਯਕੀਨਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਸਿਲਸਿਲੇ ''ਚ ਮੌਲਾਨਾ ਨੇ ਪਾਕਿਸਤਾਨ ''ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਫਤਵੇ ਦਾ ਸਹਾਰਾ ਲਿਆ ਅਤੇ ਸਿੱਧੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਹੀ ਫਤਵਾ ਜਾਰੀ ਕਰ ਦਿੱਤਾ।

ਪਿਛਲੇ ਮਹੀਨੇ ਗਾਇਕ ਸੋਨੂੰ ਨਿਗਮ ਨੇ ਮੌਲਾਨਾ ਦੇ ਮੁਕਾਬਲਾ ਨੂੰ ਸਵੀਕਾਰ ਕਰਦੇ ਹੋਏ ਆਪਣੇ ਨਾਈ ਨੂੰ ਬੁਲਾ ਕੇ ਆਪਣੇ ਬਾਲ ਕੱਟਾ ਲਏ ਸਨ, ਪਰ ਮੌਲਾਨਾ ਰਕਮ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਸੋਨੂੰ ਨੇ ਉਸ ਦੀ ਤਿੰਨਾਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਮੌਲਾਨਾ ਦਾ ਕਹਿਣਾ ਸੀ ਕਿ ਸੋਨੂੰ ਬੂਟਾਂ ਦਾ ਹਾਰ ਪਾ ਕੇ ਦੇਸ਼ ਭਰ ''ਚ ਘੁੰਮਣ ਤਾਂ ਉਹ ਇਨਾਮੀ ਰਾਸ਼ੀ ਦੇਣਗੇ। 

ਇਸ ਤੋਂ ਬਾਅਦ ਉਨ੍ਹਾਂ ਦਾ ਇਕ ਹੋਰ ਬਿਆਨ ਆਇਆ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸੋਨੂੰ ਖਿਲਾਫ ਕੋਈ ਫਤਵਾ ਨਹੀਂ ਦਿੱਤਾ। ਮੇਰੇ ਬਿਆਨ ਨੂੰ ਫਤਵਾ ਦੱਸ ਕੇ ਪੇਸ਼ ਕੀਤਾ ਗਿਆ ਜਦਕਿ ਉਹ ਮੇਰੀ ਨਿੱਜੀ ਸਲਾਹ ਸੀ। ਉਨ੍ਹਾਂ ਨੇ ਖੁਦ ਨੂੰ ਮੌਲਾਨਾ ਕਹਿ ਜਾਣ ''ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਲੋਕ ਮੈਨੂੰ ਮੌਲਾਨਾ ਕਹਿ ਰਹੇ ਹਨ ਪਰ ਨਾ ਤਾਂ ਮੌਲਾਨਾ ਹਾਂ, ਨਾ ਮੌਲਵੀ ਅਤੇ ਨਾ ਹੀ ਮੁਫਤੀ ਹਾਂ। ਫਤਵਾ ਸਿਰਫ ਮੁਫਤੀ ਵੱਲੋਂ ਜਾਰੀ ਕੀਤੀ ਜਾਂਦਾ ਹੈ।

ਕਾਦਰੀ ਹਾਵੜਾ ਜ਼ਿਲੇ ''ਚ ਰਹਿੰਦੇ ਹਨ ਜਿਥੇ ਉਹ ਖਾਨਕਾਹ ਚਲਾਉਂਦੇ ਹਨ। ਕਾਦਰੀ ਸੂਫੀ ਮਤ ਨਾਲ ਹੈ ਅਤੇ ਉਨ੍ਹਾਂ ਦੇ ਚੇਲਿਆਂ ''ਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹਨ।


Related News