ਵਿਆਹ ਦੇ 8 ਸਾਲ ਬਾਅਦ ਭਰੀ ਸੀ ਗੋਦ, ਪਤੀ ਦੇ ਗੁੱਸੇ ਨੇ ਫਿਰ ਦਿੱਤੀ ਉਜਾੜ

05/30/2017 6:07:27 PM

ਨਵਾਦਾ— ਬਿਹਾਰ ਦੇ ਨਵਾਦਾ ਜ਼ਿਲੇ ਦੇ ਪਕਰੀਬਰਾਵਾਂ ਥਾਣੇ ਦੇ ਅਧੀਨ ਡੋਲਾ ਪਿੰਡ ਵਾਸੀ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਸੋਮਵਾਰ ਦੀ ਰਾਤ ਕਲੇਸ਼ ਦੌਰਾਨ ਗੁੱਸੇ 'ਚ ਆ  ਕੇ ਆਪਣੇ ਡੇਢ ਸਾਲਾ ਬੇਟੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪਕਰੀਬਰਾਵਾਂ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਅਜੇ ਚੌਰਸੀਆ ਨੂੰ ਪਿੰਡ ਵਾਸੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਚੌਰਸੀਆ ਦਾ ਵਿਆਹ 8 ਸਾਲ ਪਹਿਲਾਂ ਸ਼ੋਭਾ ਦੇਵੀ ਨਾਲ ਹੋਇਆ ਸੀ ਅਤੇ ਕਾਫੀ ਸਾਲਾਂ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੂੰ ਬੇਟਾ ਹੋਇਆ। 
ਪ੍ਰਮੋਦ ਨੇ ਦੱਸਿਆ ਕਿ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਚੌਰਸੀਆ ਆਪਣੀ ਪਤਨੀ ਦੇ ਚਰਿੱਤਰਹੀਣ ਹੋਣ ਦਾ ਸ਼ੱਕ 'ਚ ਉਸ ਨਾਲ ਹਮੇਸ਼ਾ ਕੁੱਟਮਾਰ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਵੀ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਕਲੇਸ਼ ਹੋਇਆ ਅਤੇ ਗੁੱਸੇ 'ਚ ਆ ਕੇ ਅਜੇ ਨੇ ਪਤਨੀ ਦੀ ਕੁੱਟਮਾਰ ਕਰਨ ਤੋਂ ਬਾਅਦ ਆਪਣੇ ਡੇਢ ਸਾਲ ਦੇ ਬੇਟੇ ਪੀਊਸ਼ ਕੁਮਾਰ ਦੀ ਲਾਠੀ-ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪ੍ਰਮੋਦ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨਵਾਦਾ ਸਦਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News