ਕੇਂਦਰ ਨੇ ਦਿੱਤੇ ਹਰਿਆਣੇ ਨੂੰ 35 ਪੈਰਾ ਮਿਲਟਰੀ ਫੋਰਸ ਦੇ ਦਸਤੇ, ਐਤਵਾਰ ਤੋਂ ਸੰਭਾਲਣਗੇ ਮੋਰਚੇ

08/19/2017 8:14:49 AM

ਪੰਚਕੂਲਾ — ਡੇਰਾ ਸੱਚਾ ਸੌਦਾ ਦੇ ਮੁੱਖੀ ਸੰਤ ਰਾਮ ਰਹੀਮ ਗੁਰਮੀਤ ਸਿੰਘ ਦੇ ਖਿਲਾਫ ਸਾਧਵੀ ਯੋਣ-ਸ਼ੌਸ਼ਨ ਦੇ ਮਾਮਲੇ 'ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਦੇ ਫੈਸਲੇ 'ਤੇ ਹੁਣ ਹਰਿਆਣਾ ਅਤੇ ਪੰਜਾਬ ਸਰਕਾਰ ਚੌਕੰਣੀ ਹੋ ਗਈ ਹੈ। ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਸੰਧੂ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਨਾਲ ਜੁੜੇ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਫੈਸਲਾ ਆਉਣ ਦੇ ਮੱਦੇਨਜ਼ਰ ਕੇਂਦਰ ਨੇ ਹਰਿਆਣੇ ਨੂੰ ਅਰਧ ਸੈਨਿਕ ਬਲਾਂ ਦੀਆਂ 35 ਕੰਪਨੀਆਂ ਦਿੱਤੀਆਂ ਹਨ। ਇਹ ਕੰਪਨੀਆਂ ਹਰਿਆਣੇ ਦੇ ਵੱਖ-ਵੱਖ ਸਥਾਨਾਂ 'ਤੇ ਐਤਵਾਰ ਨੂੰ ਤੈਨਾਤ ਕਰ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਨੇ ਕੇਂਦਰ ਤੋਂ 150 ਅਤੇ ਪੰਜਾਬ ਨੇ 250 ਅਰਦ ਸੈਨਿਕ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ। ਡੀ.ਜੀ.ਪੀ. ਸੰਧੂ ਨੇ ਕਿਹਾ ਕਿ 25 ਅਗਸਤ ਨੂੰ ਸੀ.ਬੀ.ਆਈ. ਕੋਰਟ ਪੰਚਕੂਲਾ 'ਚ ਪੇਸ਼ ਹੋਣ ਨੂੰ ਲੈ ਕੇ ਜਿਹੜੇ-ਜਿਹੜੇ ਰਸਤਿਆਂ ਤੋਂ ਬਾਬਾ ਰਹੀਮ ਆਉਣਗੇ ਉਨ੍ਹਾਂ ਰਸਤਿਆਂ 'ਤੇ ਵੀ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਮਾਮਲੇ ਨੂੰ ਲੈ ਕੇ ਪੰਚਕੂਲਾ, ਸਿਰਸਾ 'ਚ ਜ਼ਿਆਦਾ ਫੋਰਸ ਲੱਗੇਗੀ ਇਸ ਤੋਂ ਇਲਾਵਾ ਦੂਸਰੇ ਨਾਜ਼ੁਕ ਇਲਾਕਿਆਂ ਕੁਰੂਕਸ਼ੇਤਰ, ਅੰਬਾਲਾ, ਜੀਂਦ,ਕਰਨਾਲ, ਕੈਥਲ,ਫਤੇਹਾਬਾਦ, ਹਿਸਾਰ ,ਪਾਣੀਪਤ ਜ਼ਿਲਿਆਂ 'ਚ ਵੀ ਫੋਰਸ ਭੇਜੀ ਜਾਵੇਗੀ।

PunjabKesari
ਡੀ.ਜੀ.ਪੀ. ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਖੁਦ ਸਿਰਸਾ ਜ਼ਿਲੇ ਦਾ ਦੌਰਾ ਕਨਣਗੇ। ਪੰਜਾਬ ਅਤੇ ਰਾਜਸਥਾਨ ਦੇ ਬਾਰਡਰ 'ਤੇ ਵੀ ਆਉਣ ਵਾਲੇ ਲੋਕਾਂ ਨੂੰ ਚੈੱਕ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਦੀ ਪੇਸ਼ੀ ਦੇ ਮਾਮਲੇ 'ਚ ਸੁਰੱਖਿਆ ਵਿਵਸਥਾ ਦਾ ਜ਼ਾਇਜ਼ਾ ਲੈਣ ਤੋਂ ਬਾਅਦ ਅਦਾਲਤ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਮਾਮਲੇ 'ਚ ਲੋਕ ਕਾਨੂੰਨੀ ਵਿਵਸਥਾ ਬਣਾਈ ਰੱਖਣ 'ਚ ਪੁਲਸ ਦੀ ਮਦਦ ਕਰੇ।


Related News