ਗੈਰ-ਕਾਨੂੰਨੀ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫਤਾਰ

10/17/2017 12:25:19 PM

ਭਗਵਾਨਪੁਰ— ਪੁਲਸ ਨੇ ਵੱਖ-ਵੱਖ ਸਥਾਨਾਂ ਤੋਂ 2 ਲੋਕਾਂ ਨੂੰ ਗੈਰ-ਕਾਨੂੰਨੀ ਸ਼ਰਾਬ ਦੇ ਨਾਲ ਫੜਿਆ ਹੈ। ਉਨ੍ਹਾਂ ਤੋਂ 180 ਦੇਸੀ ਸ਼ਰਾਬ ਅਤੇ 60 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। 
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਬੀਤੀ ਰਾਤ ਗਸ਼ਤ ਕਰ ਰਹੀ ਸੀ, ਪੁਲਸ ਨੂੰ ਅਮਬੁਜਾ ਕੰਪਨੀ ਨੇੜੇ ਅਣਪਛਾਤੇ 2 ਵਿਅਕਤੀ ਬੋਰੇ 'ਚ ਕੁਝ ਸਮਾਨ ਲੈ ਕੇ ਜਾਂਦੇ ਹੋਏ ਦਿਖਾਈ ਦਿੱਤੇ, ਜਿਸ 'ਤੇ ਪੁਲਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਵਿਅਕਤੀ ਮੌਕਾ ਦੇਖ ਕੇ ਭੱਜਣ 'ਚ ਕਾਮਯਾਬ ਰਿਹਾ। 
ਪੁਲਸ ਨੇ ਕੁਲਦੀਪ ਕੁਮਾਰ ਵਾਸੀ ਗਾਗਲਹੇੜੀ ਨੂੰ ਫੜ ਲਿਆ ਹੈ। ਤਲਾਸ਼ੀ ਦੌਰਾਨ ਉਸ ਤੋਂ ਗੈਰ-ਕਾਨੂੰਨੀ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਦੂਜੇ ਪਾਸੇ ਖੇਤਰ ਦੇ ਪਿੰਡ ਅਕਬਰਪੁਰ ਕਾਲਸੋਂ 'ਚ ਸੂਚਨਾ 'ਤੇ ਪੁਲਸ ਨੇ ਛਾਪੇਮਾਰੀ ਕਰਦੇ ਹੋਏ ਰਜਨੀਸ਼ ਨੂੰ ਹਿਰਾਸਤ 'ਚ ਲਿਆ ਹੈ। ਤਲਾਸ਼ੀ ਦੌਰਾਨ ਉਸ ਤੋਂ 60 ਬੋਤਲਾਂ ਹਰਿਆਣਾ ਮਾਰਕਾ ਬਰਾਮਦ ਹੋਈ ਹੈ। ਐਸ.ਆਈ ਅਜੈ ਸਿੰਘ ਨੇ ਦੱਸਿਆ ਕਿ ਦੋਹਾਂ ਵਿਅਕਤੀਆਂ ਦਾ ਚਾਲਾਨ ਕਰ ਦਿੱਤਾ ਗਿਆ ਹੈ।


Related News