ਥਾਣੇ ''ਚ ਦਿਉਰ ਨੇ ਕਿਹਾ, ''ਜੇ ਭਾਬੀ ਦਾ ਮੰਨਦਾ ਕਹਿਣਾ ਤਾਂ ਦੁਨੀਆ ਮੇਰੇ ''ਤੇ ਥੁੱਕਦੀ''

09/22/2017 6:07:29 PM

ਗਾਜੀਆਬਾਦ— ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਪੁਲਸ ਨੇ ਅੱਜ ਇਕ ਸਨਸਨੀਖੇਜ ਮਾਮਲੇ ਦਾ ਸੱਚ ਸਾਹਮਣੇ ਆਇਆ ਹੈ। ਜਿੱਥੇ ਇਕ ਦੇਵਰ ਨੇ ਗੈਰਕਾਨੂੰਨੀ ਸੰਬੰਧਾਂ ਤੋਂ ਤੰਗ ਆ ਕੇ ਆਪਣੀ ਹੀ ਭਾਬੀ ਦੀ ਬਹੁਤ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਨੇ ਹੱਤਿਆ ਕਰਨ ਤੋਂ ਬਾਅਦ ਪੁਲਸ ਨੂੰ ਸਰੇਂਡਰ ਕਰ ਵੀ ਦਿੱਤਾ ਹੈ। ਦੋਸ਼ੀ ਜ਼ੁਲਮ ਕਬੂਲਦੇ ਹੋਏ ਭਾਬੀ 'ਤੇ ਨਜ਼ਾਇਜ਼ ਸੰਬੰਧ ਬਣਾਉਣ ਦਾ ਦੋਸ਼ ਲਗਾਇਆ ਹੈ।

PunjabKesari


ਦਰਅਸਲ ਸਾਹਿਬਾਬਾਦ ਇਲਾਕੇ ਦੇ ਲਾਜਪਾਤ ਨਗਰ 'ਚ ਬੀਤੀ ਰਾਤ ਦਿਉਰ ਆਕਾਸ਼ ਨੇ ਭਾਬੀ ਦਾ ਚਾਕੂ ਮਾਰ ਕੇ ਗੱਲ ਵੱਢ ਦਿੱਤਾ ਸੀ। ਪੁੱਛਗਿਛ 'ਚ ਦੋਸ਼ੀ ਨੇ ਦੱਸਿਆ ਕਿ ਉਸ ਦੀ ਭਾਬੀ ਉਸ ਨਾਲ ਜ਼ਬਰਦਸਤੀ ਸਰੀਰਿਕ ਸੰਬੰਧ ਬਣਾਉਣਾ ਚਾਹੁੰਦੀ ਸੀ। ਜਿਸ ਦਾ ਉਸ ਨੇ ਕਈ ਵਾਰ ਵਿਰੋਧ ਕੀਤਾ ਪਰ ਭਾਬੀ ਰੇਪ ਦੇ ਮਾਮਲੇ 'ਚ ਜੇਲ ਭਜਾਉਣ ਦੀ ਧਮਕੀ ਦੇ ਕੇ ਧੱਕਾਸ਼ਾਹੀ ਕਰਦੀ ਸੀ।

PunjabKesari


ਦੱਸਣਾ ਚਾਹੁੰਦੇ ਹਾਂ ਕਿ ਦੋਸ਼ੀ ਮੂਲ ਰੂਪ 'ਚ ਮੱਧ ਪ੍ਰਦੇਸ਼ ਦੇ ਛੱਤਰਪੁਰ ਦਾ ਰਹਿਣ ਵਾਲਾ ਹੈ। ਜਿਸ ਦੇ ਮਾਤਾ-ਪਿਤਾ ਵੀ ਨਹੀਂ ਹਨ, ਇਸ ਕਰਕੇ ਉਹ ਉਨ੍ਹਾਂ ਦੇ ਘਰ 'ਚ ਨਾਲ ਹੀ ਰਹਿੰਦਾ ਸੀ।

PunjabKesari


ਦੋਸ਼ੀ ਦਿਉਰ ਨੇ ਦੋਸ਼ ਲਗਾਇਆ ਹੈ ਕਿ ਵਾਰਦਾਤ ਦੀ ਰਾਤ ਭਰਾ ਘਰ 'ਚ ਨਹੀਂ ਸੀ, ਘਰ 'ਚ ਭਾਬੀ ਇਕੱਲੀ ਸੀ। ਜਿਵੇ ਹੀ ਉਹ ਘਰ ਪਹੁੰਚਿਆ ਤਾਂ ਉਸ ਦੀ 27 ਸਾਲਾਂ ਭਾਬੀ ਅਨੀਤਾ ਨੇ ਉਸ ਨਾਲ ਨਜ਼ਾਇਜ਼ ਸੰਬੰਧ ਬਣਾਉਣ ਲਈ ਜ਼ੋਰ ਪਾਇਆ। ਹਾਲਾਂਕਿ ਦੋਸ਼ੀ ਦਾ ਕਹਿਣਾ ਹੈ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਹਿਸੂਸ ਹੋਇਆ ਕਿ ਉਹ ਖੁਦ ਥਾਣੇ ਜਾ ਕੇ ਪੁਲਸ ਦੇ ਸਾਹਮਣੇ ਸਰੇਂਡਰ ਕਰਨਾ ਚਾਹੀਦਾ ਹੈ। ਏ. ਐੈੱਸ. ਪੀ. ਅਨੂਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਨਜ਼ਾਇਜ਼ ਸਰੀਰਿਕ ਸੰਬੰਧ ਬਣਾਉਣ ਦੇ ਦਬਾਅ 'ਚ ਅਨੀਤਾ ਦੀ ਹੱਤਿਆ ਕੀਤੀ ਸੀ, ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਪੁਲਸ ਅਜੇ ਮਾਮਲੇ ਦੀ ਬਾਕੀ ਜਾਂਚ ਕਰ ਰਹੀ ਹੈ।


Related News