ਤੀਜੀ ਮੰਜ਼ਲ ਤੋਂ ਡਿੱਗ ਕੇ 2 ਸਾਲ ਦੀ ਬੱਚੀ ਦੀ ਮੌਤ

10/18/2017 3:32:15 PM

ਨਵੀਂ ਦਿੱਲੀ— 2 ਦਿਨਾਂ ਦੇ ਅੰਦਰ ਮਕਾਨ ਦੀ ਛੱਤ 'ਤੇ ਖੇਡਦੇ ਹੋਏ 2 ਬੱਚਿਆਂ ਦੀ ਮੌਤ ਹੋ ਗਈ, ਦੋਵੇਂ ਹੀ ਹਾਦਸਿਆਂ 'ਚ ਲੜਕੀਆਂ ਸਨ। ਐਤਵਾਰ ਨੂੰ ਉਸਮਾਨਪੁਰ ਇਲਾਕੇ 'ਚ ਆਪਣੇ ਭਰਾ ਨਾਲ ਖੇਡਦੇ ਸਮੇਂ ਇਕ 4 ਸਾਲ ਦੀ ਬੱਚੀ ਹੇਠਾਂ ਡਿੱਗ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਲਗਭਗ 5 ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਂ ਆਫਰੀਨ ਸੀ।
ਸੋਮਵਾਰ ਦੁਪਹਿਰ ਸਮੇਂ ਮਕਾਨ ਦੀ ਤੀਜੀ ਮੰਜ਼ਲ 'ਤੇ ਖੇਡਦੇ ਸਮੇਂ 2 ਸਾਲ ਦੀ ਬੱਚੀ ਹੇਠਾਂ ਡਿੱਗ ਗਈ, ਜਿਸ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਵੈਲਕਮ ਥਾਣਾ ਪੁਲਸ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਅਦੀਬਾ ਪਰਿਵਾਰ ਨਾਲ ਕਬੀਰ ਨਗਰ ਨਿਯਰ ਹਨੂੰਮਾਨ ਮੰਦਰ ਕੋਲ ਰਹਿੰਦੀ ਸੀ।


Related News