ਦੋ ਜੰਮੀਆਂ ਦੋ ਪੜ੍ਹਾਈਆਂ

05/18/2017 6:37:01 PM

ਇੱਕ ਵੱਧ ਪੜ੍ਹ ਗਈ, ਇੱਕ ਘੱਟ ਪੜ੍ਹੀ
ਵੱਧ ਪੜ੍ਹੀ ਨੂੰ ਮਿਲ ਗਿਆ ਪਾੜ੍ਹਾ,
ਜਿਹੜਾ ਕਰਕੇ ਲਿਆਵੇ ਕਮਾਈ।
ਕੁੜੀ ਆਪ ਡੱਕਾ ਨਾ ਤੌੜਦੀ,ਘਰੇ ਨੌਕਰ ਨੇ ਕਈ
ਫੇਰ ਵੀ ਰਹਿੰਦੀ ਬੌਲਦੀ ਆਖੇ ਭਾਗ ਸੀ ਮੰਦੇ ਜਿਹੜੀ ਲੜ ਤੇਰੇ ਲਾਈ
ਮਾੜਾ ਆਲਮ ਵੇਖ ਲਓ ਤੰਗ ਹੌਈ ਜਾਵੇ ਜਵਾਈ।।

ਘੱਟ ਪੜ੍ਹੀ ਨੂੰ ਮਿਲਿਆ ਘੱਟ ਪੜ੍ਹਿਆ,
ਜਿਹੜਾ ਨਸ਼ਿਆਂ ਨਾਲ ਰਹਿੰਦਾ ਜੁੜਿਆ,
ਕੁੜੀ ਆਪ ਕਰੇ ਕਮਾਈ ਜਿਹੜੀ ਜਾਵੇ ਜਵਾਈ ਨਸ਼ਿਆਂ ਤੇ ਲਾਈ,
ਕੁੜੀ ਰੌਜ ਦੁਖੀ ਹੈ ਹੁੰਦੀ
ਦੱਬ ਦੱਬ ਕੇ ਜਾਵੇ ਜਿੰਦ ਹੰੜਾਈ।

ਨਵੀ ਸੱਚ ਹੈ ਕਹਿ ਗਿਆ
ਇੱਕੋ ਫਰਕ ਹੈ ਰਹਿ ਗਿਆ ਉਚਿਆ ਤੇ ਨੀਵੀਆਂ ਦਾ
ਉਚਿਆ ''ਚ ਕੁੜ੍ਹੀ ਵਿਹਲੀ ਤੇ ਨੀਵਿਆਂ ''ਚ ਵਿਹਲਾ ਬੰਦਾ ਜਾਂਦਾ ਰੋਬ ਜਮਾਈ,
ਕੰਮ ਕਰਦੇ ਬੰਦੇ ਦੀ ਇੱਥੇ ਜੂਣ ਨਾ ਕੋਈ


                                                       ਡਾ. ਨਵਰੋਜ਼ ਕਪਿਲ
                                  ਮੋਬਾਇਲ ਨੰਬਰ— 8054933723


Related News