“ਪੰਜਾਬੀ ਭਾਸ਼ਾ ''ਚ ਸ਼ੋਧ ਕਰਨ ਦੀ ਜ਼ਰੂਰਤ''''

05/18/2017 6:34:54 PM

 ਪੰਜਾਬੀ ਭਾਸ਼ਾ ਦੀ ਬਣਤਰ ਇਸ ਅਧਾਰ ''ਤੇ ਹੈ “ਜਿਹਾ ਬੋਲੋ ਤਿਹਾ ਲਿਖੋ'''' ਇਹ ਗੱਲ ਬਹੁਤ ਹੱਦ ਤੱਕ ਸੱਚ ਹੈ। ਇਹ ਪੰਜਾਬੀ ਭਾਸ਼ਾ ਦੀ ਕੁਆਲਿਟੀ ਬਹੁਤ ਵਧੀਆ ਵੀ ਹੈ। ਕਿਉਂਕਿ ਅਜਿਹੀ ਕੁਆਲਿਟੀ ਹੋਣ ਕਾਰਨ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਪੰਜਾਬੀ ਭਾਸ਼ਾ ਸਿੱਖਣ ''ਚ ਆਸਾਨੀ ਹੁੰਦੀ ਹੈ। ਕਿਉਂਕਿ ਇਸ ''ਚ ਇਹ ਨਹੀਂ ਹੁੰਦਾ ਕਿ ਬੋਲਣ ਲਗਿਆਂ ਹੋਰ ਨਿਯਮ ਅਤੇ ਲਿੱਖਣ ਲੱਗਿਆਂ ਹੋਰ ਨਿਯਮ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪੰਜਾਬੀ ਭਾਸ਼ਾ ਦੀ ਇਹ ਕੁਆਲਿਟੀ ਬਹੁਤ ਹੱਦ ਤੱਕ ਸੱਚ ਹੈ, ਪਰ ਪੂਰੀ ਸੱਚ ਨਹੀਂ। ਹੁਣ ਇਸ ਗਲ ''ਤੇ ਜ਼ਰਾ ਹੋਰ ਚਾਨਣਾ ਪਾਉਂਦੇ ਹਾਂ। ਉਦਾਹਰਨ ਵਜੋਂ ਇੱਕ ਵਾਕ ਪੱੜ੍ਹੋ “ਰਾਮ ਸ਼ਾਮ ਨੂੰ ਨਫਰਤ ਕਰਦਾ ਹੈ ਕਿਉਂਕਿ ਉਹਨਾਂ ਦਾ ਇੱਕ ਵਾਰ ਝਗੜਾ ਹੋਇਆ ਸੀ''''। ਹੁਣ ਜ਼ਰਾ ਧਿਆਨ ਨਾਲ ਦੇਖਣਾ ਕਿ ਤੁਸੀਂ ਸ਼ਬਦ “ਕਿਉਂਕਿ'''' ਕਿਵੇਂ ਪੱੜ੍ਹਿਆ। ਤੁਸੀਂ ਇਸ ਸ਼ਬਦ ਨੂੰ ਜ਼ਰੂਰ ਇੰਝ ਪੱੜ੍ਹਿਆ ਹੋਵੇਗਾ “ਕਿਉਂਕੇ''''। ਪਰ ਸ਼ਬਦ ਸੀ “ਕਿਉਂਕਿ''''। ਜਦੋਂ ਸਰਕਾਰੀ ਅਦਾਰਿਆਂ ''ਚ ਇਸ ਗੱਲਾਂ ਉਪਰ ਚਰਚਾ ਹੋਈ, ਤਾਂ ਰਿਸਰਚ ਟੀਮ ਇਹ ਕਹਿਣ ਲੱਗ ਪਈ ਕਿ “ਕਿ'' ਦੀ ਆਵਾਜ਼ ਕੁੱਝ ਏਦਾ ਹੁੰਦੀ ਹੈ “ ਕੇੱ''''। ਜਿਵੇਂ ਸ਼ਬਦ “ਕਿ'''' ਪੱੜ੍ਹਨਾ ਹੋਵੇ, ਤਾਂ ਉਸਦਾ ਉਚਾਰਨ ਹੋਵੇਗਾ “ਕੇੱ''''। ਜਦੋਂ ਮੈਨੂੰ ਇਹ ਗੱਲ ਸੈਮੀਨਾਰ ''ਚ ਕਹੀ ਗਈ ਤਾਂ ਮੈਂ ਇਸਦਾ ਜਵਾਬ ਕੁੱਝ ਅਜਿਹਾ ਦਿੱਤਾ “ ਆਪਾਂ “ਕਿ'' ਦੀ ਆਵਾਜ਼ ਨੂੰ “ ੇੱਕੇੱ “ ਪੜ੍ਹਾ ਰਹੇ ਹਾਂ ਤਾਂ ਜੋ ਸ਼ਬਦ “ਕਿਉਂਕਿ'''' ਵਰਗਿਆਂ ਸ਼ਬਦਾਂ ਦੀ ਸਮੱਸਿਆ ਖਤਮ ਹੋ ਜਾਵੇ। ਕਿਉਂਕਿ ਆਪਾਂ ਸ਼ਬਦ “ਕਿਉਂਕਿ'''' ਨੂੰ “ਕਿਉਂਕੇ'''' ਉਚਾਰਨਾ ਚਾਹੁੰਦੇ ਹਾਂ । ਪਰ ਫਿਰ “ਕਿਸਮਤ'''' ਵਰਗਿਆਂ ਸ਼ਬਦਾਂ ਦਾ ਕੀ ਕਰੋਂਗੇ। ਜੇ ਤੁਸੀਂ ਬੱਚਿਆਂ ਨੂੰ ਸ਼ਬਦ “ਕਿ'''' ਨੂੰ “ਕੇੱ'''' ਪੱੜ੍ਹਾਓਂਗੇ, ਤਾਂ ਫਿਰ ਸ਼ਬਦ “ਕਿਸਮਤ'''' ਨੂੰ ਵੀ  “ਕੇੱਸਮਤ'''' ਪੜ੍ਹਾਉਣਾ ਪਵੇਗਾ ਜੋ ਜ਼ੋ ਅਸਲ ''ਚ ਗਲਤ ਹੈ। ਅਸਲ ''ਚ ਆਪਾਂ ਇਹ ਕਰ ਰਹੇ ਹਾਂ ਕਿ ਜੋ ਨਿਯਮ ਪੰਜਾਬੀ ਭਾਸ਼ਾ ਲਿੱਖਣ ਦੇ ਹਜੇ ਤੱਕ ਬਣੇ ਹੋਏ ਹਨ, ਆਪਾਂ ਉਹਨਾਂ ਨਿਯਮਾਂ ਨੂੰ ਹੀ ਸਹੀ ਮੰਨ ਰਹੇ ਹਾਂ। ਆਪਾਂ ਉਹਨਾਂ ਨਿਯਮਾਂ ਨੂੰ ਹੀ ਸਹੀ ਸਾਬਤ ਕਰਨ ਦੀ ਕੋਸ਼ਸ਼ ''ਚ ਆਪਾਂ “ਕਿ'''' ਨੂੰ “ਕੇੱ'''' ਪੱੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਅਸਲ ''ਚ ਆਵਾਜ਼ “ਕਿ'''' ਦੀ “ਕਿ '''' ਹੀ ਹੈ। ਆਪਾਂ ਇਹ ਨਹੀਂ ਸੋਚ ਰਹੇ ਕਿ ਇਹ ਜ਼ਰੂਰੀ ਨਹੀਂ ਕਿ ਜੋ ਨਿਯਮ ਬਣ ਚੁੱਕੇ ਹੋਣ, ਉਹ ਸਾਰੇ ਸਹੀ ਹੀ ਹੋਣ। ਨਿਯਮ ਗਲਤ ਵੀ ਬਣ ਸਕਦੇ ਹਨ। ਮੇਰੇ ਹਿਸਾਬ ਨਾਲ ਇਹ ਨਿਯਮ ਬਿਲਕੁਲ ਗਲਤ ਹੈ। ਇਸ ''ਚ ਸ਼ੋਧ ਕਰਨ ਦੀ ਸੱਖਤ ਜ਼ਰੂਰਤ ਹੈ। ਕਿਉਂਕਿ ਇੰਝ ਬੱਚਿਆਂ ਨੂੰ ਪੱੜ੍ਹਾਉਣ ਨਾਲ ਬੱਚੇ “ਕਿ'' ਅਤੇ “ ੇਕੇੱ ਦੀ ਆਵਾਜ਼ ''ਚ ਦੁਵਿਧਾ ''ਚ ਪੈ ਜਾਂਦੇ ਹਨ ਅਤੇ ਉਹਨਾਂ ਨੂੰ ਕੁੱਝ ਸਮਝ ਨਹੀਂ ਆਉਂਦਾ। ਆਪਾਂ ਨੂੰ ਕੁੱਝ ਨਵਾਂ ਸੋਚਣਾ ਚਾਹੀਦਾ ਹੈ, ਜਿਸ ਨਾਲ ਆਪਣੀ ਪੰਜਾਬੀ ਭਾਸ਼ਾ ਹੋਰ ਖੂਬਸੂਰਤ ਅਤੇ ਸਰਲ ਹੋ ਸਕੇ। ਮੈਂ ਇਹ ਸਮਝਦਾ ਹਾਂ ਜੋ ਸ਼ਬਦ “ਕਿਉਂਕਿ'''' ਹੈ, ਜਿਸਦਾ ਉਚਾਰਨ ਅਸੀਂ “ਕਿਉਂਕੇ'''' ਕਰਨਾ ਚਾਹੁੰਦੇ ਹਾਂ, ਉਸ ਸ਼ਬਦ ਨੂੰ ਇੰਝ ਲਿੱਖਿਆ ਜਾਵੇ “ਕਿਉਂਕੇ'''' ਮੇਰੇ ਕਹਿਣ ਦਾ ਮਤਲਬ ਇੰਨ੍ਹਾ ਹੀ ਹੈ ਕਿ ਉਚਾਰਨ ਦੇ ਹਿਸਾਬ ਨਾਲ ਸ਼ਬਦ ਲਿੱਖਿਆ ਜਾਵੇ। ਇੱਕ ਹੋਰ ਉਦਾਹਰਣ- ਰਾਮ ਨੇ ਸ਼ਾਮ ਨੂੰ ਕਿਹਾ ਕਿ ਉਹ ਉਸਨੂੰ ਇੱਕ ਪੈੱਨ ਦੇ ਦੇਵੇ। ਇਸ ਵਾਕ ''ਚ ਜੇ ਅਸੀਂ ਵਰਤੇ ਗਏ ਸ਼ਬਦ “ਕਿ'''' ਨੂੰ ਇੰਝ “ਕੇ'''' ਲਿਖਾਂਗੇ, ਤਾਂ ਮੇਰੇ ਹਿਸਾਬ ਨਾਲ ਇਹ ਸਹੀ ਹੈ। ਇਸ ਨਾਲ ਪੰਜਾਬੀ ਭਾਸ਼ਾ ਸਰਲ ਹੁੰਦੀ ਹੈ, ਅਤੇ ਜਿਹਾ ਬੋਲੋ ਤਿਹਾ ਲਿਖੋ ਵਾਲਾ ਨਿਯਮ ਵੀ ਹੋਰ ਪੱਕਾ ਹੁੰਦਾ ਹੈ।“ ਮੈਂ ਆਸ ਕਰਦਾ ਹਾਂ ਜਦ ਵੀ ਇਹ ਛੋਟਾ ਜਿਹਾ ਲੇਖ ਅਖਬਾਰ ਵਿੱਚ ਛਪੇਗਾ, ਪੰਜਾਬੀ ਭਾਸ਼ਾ ਦੇ ਰਿਸਰਚ ਵਰਕਰ ਇਸ ਉੱਤੇ ਉਚੇਚਾ ਧਿਆਨ ਦੇਣਗੇ, ਅਤੇ ਇਸ ਪੰਜਾਬੀ ਭਾਸ਼ਾ ਦੀ ਤਰੁੱਟੀ ਉੱਤੇ ਵਿਚਾਰ ਕਰਨਗੇ, ਅਤੇ ਜਲਦ ਹੀ ਉਸਦਾ ਕੋਈ ਹੱਲ ਕੱਢਣਗੇ।
ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
ਵਟਸ ਅਪ 9466554088  

 


Related News