ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਖਾਣੀ ਚਾਹੀਦੀ ਇਹ ਖੁਰਾਕ

04/28/2017 1:43:09 PM

ਜਲੰਧਰ— ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਸੋਚ-ਸਮਝ ਕੇ ਖੁਰਾਕ ਖਾਣੀ ਚਾਹੀਦੀ ਹੈ ਕਿਉਂਕਿ ਉਹ ਜੋ ਕੁਝ ਵੀ ਖਾਂਦੀਆਂ ਹਨ ਉਸ ਦਾ ਸਿੱਧਾ ਅਸਰ ਬੱਚੇ ''ਤੇ ਪੈਂਦਾ ਹੈ। ਕੁਝ ਖਾਧ-ਪਦਾਰਥ ਅਜਿਹੇ ਹਨ ਜਿਨ੍ਹਾਂ ਨੂੰ ਖਾਣ ਨਾਲ ਗੈਸ ਹੋ ਜਾਂਦੀ ਹੈ, ਜਿਸ ਕਾਰਨ ਬੱਚੇ ਦੇ ਪੇਟ ''ਚ ਦਰਦ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਕਿਹੜੀ ਖੁਰਾਕ ਨਹੀਂ ਖਾਣੀ ਚਾਹੀਦੀ।
1. ਖੱਟੇ ਫੱਲ
ਖੱਟੇ ਫੱਲਾਂ ਅਤੇ ਉਨ੍ਹਾਂ ਦੇ ਰਸ ''ਚ ਪਾਏ ਜਾਣ ਵਾਲੇ ਕੁਝ ਤੱਤ ਤੁਹਾਡੇ ਪੇਟ ''ਚ ਗੈਸ ਬਣਾ ਸਕਦੇ ਹਨ, ਜਿਸ ਕਾਰਨ ਬੱਚੇ ਦਾ ਪੇਟ ਵੀ ਖਰਾਬ ਹੋ ਸਕਦਾ ਹੈ। ਕਈ ਵਾਰੀ ਬੱਚੇ ਖੱਟੇ ਡਕਾਰ ਅਤੇ ਦੁੱਧ ਦੀਆਂ ਉਲਟੀਆਂ ਕਰਨ ਲੱਗਦੇ ਹਨ। ਇਸ ਲਈ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਜਿਆਦਾ ਖੱਟੇ ਫੱਲਾਂ ਨੂੰ ਨਹੀਂ ਖਾਣਾ ਚਾਹੀਦਾ। ਆਪਣੇ ਸਰੀਰ ''ਚ ਹੋਈ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨ ਲਈ ਉਹ ਪਪੀਤਾ ਜਾਂ ਅੰਬ ਖਾ ਸਕਦੀਆਂ ਹਨ।
2. ਪਨੀਰ
ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਪਨੀਰ ਜਿਆਦਾ ਮਾਤਰਾ ''ਚ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਵੀ ਗੈਸ ਬਣਦੀ ਹੈ। ਇਸ ''ਚ ਮੌਜੂਦ ਬੈਕਟੀਰੀਆ ਬੱਚੇ ਨੂੰ  ਨੁਕਸਾਨ ਪਹੁੰਚਾ ਸਕਦੇ ਹਨ।
3. ਮੂਲੀ ਅਤੇ ਪੱਤਾਗੋਭੀ
ਮੂਲੀ ਅਤੇ ਪੱਤਾਗੋਭੀ ਵੀ ਅਜਿਹੀਆਂ ਔਰਤਾਂ ਨੂੰ ਨਹੀਂ ਖਾਣੀ ਚਾਹੀਦੀ ਜੋ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਇਕ ਤਾਂ ਗੈਸ ਜਿਆਦਾ ਬਣਦੀ ਹੈ ਦੂਜਾ ਹਾਰਟ ਬਰਨ ਦੀ ਸਮੱਸਿਆ ਵੀ ਹੋ ਜਾਂਦੀ ਹੈ। 
4. ਮੂੰਗਫਲੀ
ਦੁੱਧ ਪਿਲਾਉਣ ਵਾਲੀ ਮਾਂ ਨੂੰ ਮੂੰਗਫਲੀ ਵੀ ਧਿਆਨ ਨਾਲ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬੱਚੇ ਨੂੰ ਐਲਰਜੀ ਹੋ ਸਕਦੀ ਹੈ।
5. ਕੋਰਨ
ਬੱਚਿਆਂ ਨੂੰ ਅਕਸਰ ਮੱਕੇ ਤੋਂ ਐਲਰਜੀ ਹੁੰਦੀ ਹੈ ਪਰ ਇਸ ਗੱਲ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਇੰਨੇ ਛੋਟੇ ਬੱਚੇ ਨੂੰ ਮੱਕੇ ਤੋਂ ਐਲਰਜੀ ਹੈ ਜਾਂ ਨਹੀ। ਇਸ ਲਈ ਮਾਂ ਦੇ ਮੱਕਾ ਖਾਣ ਪਿੱਛੋਂ ਬੱਚੇ'' ਚ ਐਲਰਜੀ ਸੰਬੰਧੀ ਲੱਛਣਾਂ ਦੀ ਜਾਂਚ ਕਰਕੇ ਪਤਾ ਕੀਤਾ ਜਾ ਸਕਦਾ ਹੈ।
ਬੱਚੇ ਨੂੰ ਦੁੱਧ ਪਿਲਾਉਂਦੇ ਹੋਏ ਮਾਂ ਨੂੰ ਆਪਣੇ ਕੋਲ ਇਕ ਤਰਲ ਪਦਾਰਥ ਰੱਖਣਾ ਚਾਹੀਦਾ ਹੈ। ਜਦੋਂ ਤੁਸੀਂ ਬੱਚੇ ਨੂੰ ਦੁੱਧ ਪਿਲਾਉਂਦੇ ਹੋ ਤਾਂ ਸਰੀਰ ''ਚੋਂ ਆਕਸੀਟੋਸੀਨ ਨਾਂ ਦਾ ਹਾਰਮੋਨ ਨਿਕਲਦਾ ਹੈ, ਜਿਸ ਕਾਰਨ ਤੁਹਾਨੂੰ ਪਿਆਸ ਲੱਗ ਸਕਦੀ ਹੈ।

Related News