ਇਮਲੀ ਖਾਣ ਦੇ ਸ਼ੌਕੀਨਾਂ ਨੂੰ ਮਿਲਣਗੇ ਇਹ ਫਾਇਦੇ

04/28/2017 5:50:55 PM

ਮੁੰਬਈ— ਇਮਲੀ ਦਾ ਦਰੱਖਤ ਬਹੁਤ ਉੱਚਾ ਹੁੰਦਾ ਹੈ। ਇਸਦੇ ਫਲ ਲਾਲ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸੁਆਦ ''ਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਦਰੱਖਤ ਸਮੇਂ ਦੇ ਨਾਲ ਬਹੁਤ ਵੱਡਾ ਹੋ ਜਾਂਦਾ ਹੈ। ਇਮਲੀ ਦੇ ਪੱਤੇ ਸੂਜਨ ਦੂਰ ਕਰਨ ਵਾਲੇ ਗੁਣ ਹੁੰਦੇ ਹਨ। ਇਮਲੀ ਦੀ ਤਾਸੀਰ ਠੰਡੀ ਹੁੰਦੀ ਹੈ। ਪੁਰਾਣੀ ਇਮਲੀ ਨਵੀਂ ਇਮਲੀ ਤੋਂ ਜ਼ਿਆਦਾ ਗੁਣਕਾਰੀ ਹੁੰਦੀ ਹੈ। 
ਤਾਂ ਆਓ ਜਾਣਦੇ ਹਾਂ ਖੱਟੀ-ਮਿੱਠੀ ਇਮਲੀ ਦੇ ਬਾਰੇ 
- ਇਮਲੀ ''ਚ ਵਿਟਾਮਿਨ-ਸੀ, ਈ, ਅਤੇ ਬੀ ਹੁੰਦਾ ਹੈ। ਨਾਲ ਹੀ ਇਸ ''ਚ ਐਂਟੀਆਕਸੀਡੈਂਟ ਵੀ ਮੌਜ਼ੂਦ ਹੁੰਦੇ ਹਨ। ਉੱਥੇ ਹੀ ਆਇਰਨ, ਫਾਈਬਰ, ਮੈਗਜੀਨ, ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਵੀ ਪਾਈ ਜਾਂਦੀ ਹੈ। 50 ਗ੍ਰਾਮ ਇਮਲੀ ਨੂੰ 250 ਗ੍ਰਾਮ ਪਾਣੀ ''ਚ ਭਿਓ ਦਿਓ। 15 ਮਿੰਟਾਂ ਬਾਅਦ ਇਸ ਠੀਕ ਤਰ੍ਹਾਂ ਨਾਲ ਮਸਲ ਕੇ ਚਟਨੀ ਵਰਗਾ ਪੇਸਟ ਬਣਾ ਲਓ। ਇਸ ਨੂੰ ਸਰੀਰ ''ਤੇ ਮਲ ਕੇ 10-15 ਮਿੰਟਾਂ ਬਾਅਦ ਨਹਾ ਲਓ। ਇਸ ਦਾ ਪ੍ਰਯੋਗ ਹਫਤੇ ''ਚ ਦੋ ਵਾਰ ਕਰੋ। ਇਸ ਨਾਲ ਸਾਵਲਾਪਣ ਦੂਰ ਹੁੰਦਾ ਹੈ। 
- ਬੁਖਾਰ ਕਰੋ ਦੂਰ 
ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਦਾ ਕਰੀਬ 15 ਗ੍ਰਾਮ ਬੁਖਾਰ ਦੇ ਰੋਗੀ ਨੂੰ ਦੇ ਦਿੱਤਾ ਜਾਵੇ ਤਾਂ ਬੁਖਾਰ ਜਲਦੀ ਉਤਰ ਜਾਂਦਾ ਹੈ। 
- ਗਲੇ ਦੀ ਖਾਰਿਸ਼ ਕਰੇ ਦੂਰ
ਜੇਕਰ ਤੁਸੀਂ ਗਲੇ ਦੀ ਖਾਰਿਸ਼ ਤੋਂ ਪਰੇਸ਼ਾਨ ਹੋ ਤਾਂ ਇਮਲੀ ਦੀਆਂ ਪੱਤੀਆਂ ਨੂੰ ਪੀਸ ਕੇ ਉਨ੍ਹਾਂ ਦਾ ਰਸ ਤਿਆਰ ਕਰ ਲਓ ਅਤੇ ਫਿਰ ਉਸ ਰਸ ਨਾਲ ਕੁੱਲਾ ਕਰ ਲਓ। ਕੁੱਝ ਹੀ ਦਿਨਾਂ ''ਚ ਖਾਰਿਸ਼ ਤੋਂ ਰਾਹਤ ਮਿਲ ਜਾਵੇਗੀ।  


Related News