ਜੇਕਰ ਤੁਹਾਨੂੰ ਵੀ ਹੈ ਬਿਨਾਂ ਵਾਲ ਸੁਕਾਏ ਸੋਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖਬਰ

12/11/2017 4:28:29 PM

ਬੀਜਿੰਗ(ਬਿਊਰੋ)— ਕੀ ਤੁਸੀਂ ਵੀ ਵਾਲਾਂ ਨੂੰ ਬਿਨਾਂ ਸੁਕਾਏ, ਸੋਂ ਜਾਂਦੇ ਹੋ? ਜੇਕਰ ਹਾਂ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਚੀਨ ਦੀ 32 ਸਾਲਾ ਇਕ ਔਰਤ ਸ਼ਿਆਂਗ 'ਫੇਸ਼ੀਅਲ ਨਰਵ ਪੈਰਾਲੈਸਿਜ਼' ਦੀ ਸ਼ਿਕਾਰ ਹੋ ਗਈ। ਇਸ ਦਾ ਕਾਰਨ ਉਸ ਦੀ ਇਕ ਆਦਤ ਸੀ। ਉਹ ਗਿੱਲੇ ਵਾਲਾਂ ਵਿਚ ਹੀ ਸੋਣ ਲਈ ਚਲੀ ਜਾਂਦੀ ਸੀ।
ਸ਼ਿਆਂਗ ਇਕ ਕੰਮਕਾਜ਼ੀ ਔਰਤ ਹੈ। ਬਿਜ਼ੀ ਸ਼ੈਡਿਊਲ ਹੋਣ ਕਾਰਨ ਉਹ ਘਰ ਬਹੁਤ ਲੇਟ ਪਹੁੰਚਦੀ ਸੀ। ਇਸ ਲਈ ਨਹਾਉਣ ਤੋਂ ਬਾਅਦ ਗਿੱਲੇ ਵਾਲਾਂ ਨਾਲ ਹੀ ਉਹ ਸੋਂ ਜਾਂਦੀ ਸੀ। ਇਕ ਦਿਨ ਸਵੇਰੇ ਉਠ ਕੇ ਉਹ ਬੁਰਸ਼ ਕਰ ਰਹੀ ਸੀ ਤਾਂ ਸ਼ੀਸ਼ੇ ਵਿਚ ਦੇਖਿਆ ਕਿ ਉਸ ਦਾ ਚਿਹਰਾ ਟੇਢਾ ਹੋ ਗਿਆ। ਉਹ ਆਪਣੇ ਚਿਹਰੇ ਦਾ ਖੱਬਾ ਪਾਸਾ ਹਿਲਾ ਹੀ ਨਹੀਂ ਪਾ ਰਹੀ ਸੀ, ਜਿਸ ਤੋਂ ਤੁਰੰਤ ਬਾਅਦ ਉਹ ਹਸਪਤਾਲ ਗਈ, ਜਿੱਥੇ ਉਸ 'ਫੇਸ਼ੀਅਲ ਨਰਵ ਪੈਰਾਲੈਸਿਜ਼' ਹੋਣ ਦੀ ਗੱਲ ਪਤਾ ਲੱਗੀ ਅਤੇ ਡਾਕਟਰਾਂ ਨੇ ਕਿਹਾ ਲਕਵੇ ਦਾ ਸੰਭਾਵਿਤ ਕਾਰਨ ਹੋ ਸਕਦਾ ਹੈ, ਗਿੱਲੇ ਵਾਲਾਂ ਵਿਚ ਸੋਣ ਜਾਣ ਦੀ ਆਦਤ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਗਿੱਲੇ ਵਾਲ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਬਦਲ ਦਿੰਦੇ ਹਨ, ਜਿਸ ਨਾਲ ਸਰੀਰ ਵਿਚ ਦਰਦ ਪੈਦਾ ਹੁੰਦਾ ਹੈ, ਜੋ ਲਕਵੇ ਦਾ ਕਾਰਨ ਬਣ ਸਕਦਾ ਹੈ।
ਡਾਕਟਰ ਮੁਤਾਬਕ ਸਰੀਰ ਦੇ ਤਾਪਮਾਨ ਵਿਚ ਪਰਿਵਰਤਨ ਕਾਰਨ ਕੁੱਝ ਲੋਕਾਂ ਨੂੰ ਉਨ੍ਹਾਂ ਦੇ ਚਿਹਰੇ 'ਤੇ ਝੁਰੜੀਆਂ ਦਾ ਅਨੁਭਵ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਿੱਲੇ ਵਾਲਾਂ ਵਿਚ ਸੋਂ ਜਾਣ ਨਾਲ ਇੰਫੈਕਸ਼ਨ ਵੀ ਹੁੰਦੀ ਹੈ, ਕਿਉਂਕਿ ਸਿਰਹਾਣਾ ਗਿੱਲਾਂ ਹੋਣ ਨਾਲ ਬੈਕਟੀਰੀਆ ਵਧਦੇ ਹਨ। ਸ਼ਿਆਂਗ ਨੂੰ ਰਿਕਵਰੀ ਲਈ 10 ਦਿਨ ਦੇ ਟ੍ਰੀਟਮੈਂਟ ਤੋਂ ਲੰਘਣਾ ਪਿਆ।


Related News