ਭਾਰਤ ਹੀ ਨਹੀਂ ਕੈਨੇਡਾ ''ਚ ਵੀ ਹੁੰਦੈ ਅਜਿਹਾ, ਦੇਖੋ ਨੌਜਵਾਨਾਂ ਨੇ ਕਿਵੇਂ ਤੋੜੇ ਨਿਯਮ

08/17/2017 6:51:05 PM

ਮਾਂਟਰੀਆਲ— ਕੈਨੇਡਾ ਦੇ ਮਾਂਟਰੀਆਲ 'ਚ ਨੌਜਵਾਨਾਂ ਵਲੋਂ ਖਤਰਨਾਕ ਸਟੰਟ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਪਟੜੀ 'ਤੇ ਤੇਜ਼ ਰਫਤਾਰ ਦੌੜਦੀਆਂ ਦੋ ਟਰੇਨਾਂ ਅਤੇ ਇਸ ਦਰਮਿਆਨ ਦੋ ਨੌਜਵਾਨ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ। ਵੀਡੀਓ 'ਚ ਦੋ ਨੌਜਵਾਨ ਟਰੇਨ ਵਿਚਾਲੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਬੀਤੇ ਮੰਗਲਵਾਰ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਗਿਆ ਅਤੇ ਬੁੱਧਵਾਰ ਦੀ ਸ਼ਾਮ ਤੱਕ ਇਸ ਨੂੰ 59,000 ਲੋਕਾਂ ਵਲੋਂ ਦੇਖਿਆ ਗਿਆ।
ਮਾਂਟਰੀਆਲ ਦੀ ਆਵਾਜਾਈ ਅਥਾਰਿਟੀ ਨੇ ਇਸ ਮਾਮਲੇ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦਾ ਇਸ ਤਰ੍ਹਾਂ ਦਾ ਰਵੱਈਆ ਨਿਯਮਾਂ ਦੇ ਵਿਰੁੱਧ ਹੈ। ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਅਤੇ ਲੋਕਾਂ ਲਈ ਇਹ ਚੰਗੀ ਸੇਧ ਨਹੀਂ ਹੈ। ਲੋਕਾਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਦਾ ਰਵੱਈਆ ਖਤਰਨਾਕ ਹੈ, ਕੋਈ ਵੀ ਅਜਿਹਾ ਨਾ ਕਰੇ। ਅਥਾਰਿਟੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਂਚ-ਪੜਤਾਲ ਨਹੀਂ ਕੀਤੀ ਹੈ, ਉਹ ਵੀਡੀਓ ਤੋਂ ਨਹੀਂ ਦੱਸ ਸਕਦੇ ਕਿ ਇਹ ਘਟਨਾ ਕਿੱਥੇ ਅਤੇ ਕਦੋਂ ਹੋਈ ਅਤੇ ਇਹ ਦੋਵੇਂ ਲੋਕ ਕੌਣ ਹਨ।


Related News