ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਅੱਜ ਕਰਨਗੇ ਆਸਟ੍ਰੇਲੀਆ ਵਿਖੇ ਸਤਸੰਗ

11/18/2017 8:03:54 PM

ਸਿਡਨੀ/ਬਲਾਚੌਰ (ਬ੍ਰਹਮਪੁਰੀ)- ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਬੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਬੀਤੇ ਦਿਨੀਂ ਸਿਡਨੀ (ਆਸਟ੍ਰੇਲੀਆ) ਵਿਖੇ ਸਾਲਾਨਾ ਧਾਰਮਿਕ ਸਮਾਗਮਾਂ ਦੇ ਸੰਬੰਧ 'ਚ ਪਹੁੰਚੇ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਨੀ ਮੀਲੂ ਚਾਂਦਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜ ਭੂਰੀਵਾਲੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਤਸੰਗ ਕਰਨਗੇ। ਜਿਨਾਂ ਵਿਚ ਸਿਡਨੀ, ਮੈਲਬੋਰਨ ਬ੍ਰਹਮ ਨਿਵਾਸ ਆਸ਼ਰਮ ਆਦਿ ਹਨ। ਚਾਂਦਪੁਰੀ ਨੇ ਦੱਸਿਆ ਕਿ 19 ਨਵੰਬਰ ਨੂੰ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਨੂੰ ਜੁਬਲੀ ਲੇਨ ਹੈਰਸ ਪਾਰਕ ਸਿਡਨੀ ਵਿਖੇ ਸਤਸੰਗ ਹੋਵੇਗਾ। ਸਿਡਨੀ ਵਿਖੇ ਮਹਾਰਾਜ ਭੂਰੀਵਾਲਿਆਂ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੋਨੂੰ ਚੌਧਰੀ, ਮੱਖਣ ਭਵਾਨੀਪੁਰੀਆ, ਤੇਜਿੰਦਰ ਸਿੰਘ ਮੀਲੂ, ਅਸ਼ਵਨੀ ਪੰਡੋਰੀ, ਕਪਿਲ ਭਾਟੀਆ, ਸੁਰਿੰਦਰ ਭਾਟੀਆ, ਧੀਰਜ ਭਾਟੀਆ, ਜੰਟਾ ਚੰਦਿਆਣੀ, ਸ਼ੇਖਰ ਸਿੰਘਪੁਰੀਆ, ਬਿੰਦਰ ਬਾਂਠ, ਰਾਮਜੀ ਭੂੰਬਲਾ, ਗੁਰਪ੍ਰੀਤ ਗੁਰੀ, ਪ੍ਰੀਤਮ ਬਜਾੜ, ਅਮਰਿੰਦਰ ਮੌਂਟੀ, ਪਿੰਟੂ ਸੜੋਆ, ਜੱਸੀ ਚੰਦਿਆਣੀ, ਗੌਰਵ ਟਿੰਕੂ ਬਲਾਚੌਰ, ਗੌਰਵ ਬ੍ਰਹਮਪੁਰੀਆ ਆਦਿ ਸਖਸ਼ੀਅਤਾਂ ਨੇ ਮਹਾਰਾਜ ਜੀ ਦਾ ਭਰਵਾਂ ਸਵਾਗਤ ਕੀਤਾ। ਇੰਡੀਆ ਤੋਂ ਮਹਾਰਾਜ ਜੀ ਨਾਲ ਸ਼੍ਰੀ ਰਾਮ ਫੌਰੈਸਟ ਅਫ਼ਸਰ ਵੀ ਹਾਜ਼ਰ ਸਨ।


Related News