ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨੇ ਕੀਤਾ ਇਹ ਕਾਰਾ, ਸ਼ਰਮ ਨਾਲ ਝੁਕਾਏ ਭਾਈਚਾਰੇ ਦੇ ਸਿਰ

08/17/2017 3:44:05 PM

ਵੈਨਕੁਵਰ— ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿ ਰਿਹਾ ਹੈ। ਕੁੱਝ ਲੋਕਾਂ ਦੇ ਗਲਤ ਕੰਮਾਂ ਕਾਰਨ ਸਾਰੇ ਭਾਈਚਾਰੇ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਪੁਲਸ ਨੇ 4 ਪੰਜਾਬੀ ਨੌਜਵਾਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਅਸਲਾ ਅਤੇ ਡਰਗਜ਼ ਰੱਖਣ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ ਕਈ ਮਿਲੀਅਨ ਡਾਲਰਾਂ ਦਾ ਨਸ਼ਾ ਫੜਿਆ ਹੈ। ਪੁਲਸ ਨੇ ਕਿਹਾ ਜਦ ਮਾਰਚ 2017 'ਚ ਸ਼ਰ੍ਹੇਆਮ ਦੱਖਣੀ ਵੈਨਕੁਵਰ 'ਚ ਗੋਲੀਆਂ ਚੱਲੀਆਂ ਸਨ ਤਦ ਤੋਂ ਪੁਲਸ ਇਨ੍ਹਾਂ ਦੇ ਪਿੱਛੇ ਪਈ ਸੀ। ਇਨ੍ਹਾਂ ਕੋਲੋਂ 8 ਹਥਿਆਰ ਫੜੇ ਗਏ ਹਨ, ਜਿਨ੍ਹਾਂ 'ਚੋਂ ਇਕ ਛੋਟੀ ਆਟੋਮੈਟਿਕ ਬੰਦੂਕ ਵੀ ਹੈ। ਇਨ੍ਹਾਂ ਕੋਲੋਂ 27 ਗ੍ਰਾਮ ਹੈਰੋਈਨ, ਇਕ ਕਿਲੋ ਮੈਥਾਫੈਨਟਾਇਲ ਅਤੇ ਹੋਰ ਵੀ ਨਸ਼ੇ ਵਾਲੀਆਂ ਦਵਾਈਆਂ ਫੜੀਆਂ ਗਈਆਂ ਹਨ। 

PunjabKesari
ਪੁਲਸ ਨੇ ਦੱਸਿਆ ਕਿ 23 ਸਾਲਾ ਜਗਰਾਜ ਮੁਸ਼ਕੀ ਨਿੱਝਰ ਅਤੇ 22 ਸਾਲਾ ਜਸਕਰਨ ਸਿੰਘ ਹੀਰ 'ਤੇ ਵੈਨਕੁਵਰ 'ਚ ਮਾਰਚ ਮਹੀਨੇ ਗਲਤ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਲੱਗੇ ਸਨ।
ਇਸ ਮਗਰੋਂ 10 ਅਗਸਤ ਨੂੰ 21 ਸਾਲਾ ਹਰਜੋਤ ਸਿੰਘ ਸਾਮਰਾ 'ਤੇ ਵੀ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਅਤੇ ਡਰਗਜ਼ ਖਰੀਦਣ ਤੇ ਵੇਚਣ ਦੇ ਦੋਸ਼ ਲੱਗੇ। ਰਿਚਮੰਡ 'ਚ ਰਹਿਣ ਵਾਲਾ 25 ਸਾਲਾ ਗੈਰੀ ਗੁਰਪ੍ਰੀਤ ਢਿੱਲੋਂ 'ਤੇ ਨਸ਼ਾ ਤਸਕਰੀ ਕਰਨ ਅਤੇ ਕਈ ਤਰ੍ਹਾਂ ਦੇ ਅਪਰਾਧ ਕਰਨ ਦੇ ਦੋਸ਼ ਲੱਗੇ ਹਨ। 

PunjabKesari
ਵੈਨਕੁਵਰ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਕਿਤੇ ਵਾਰ-ਵਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਪਿੱਛੇ ਉਸ ਦਾ ਹੀ ਹੱਥ ਤਾਂ ਨਹੀਂ। ਚਿੰਤਾ ਦੀ ਗੱਲ ਹੈ ਕਿ ਸਿਰਫ 2017 'ਚ ਹੀ ਹੁਣ ਤਕ 400 ਲੋਕਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀ ਹੈ ਅਤੇ ਕਈ ਵਾਰ ਪੰਜਾਬੀਆਂ ਦੇ ਨਾਂ ਇਸ 'ਚ ਆ ਚੁੱਕੇ ਹਨ। ਪੁਲਸ ਨੇ ਕਿਹਾ ਕਿ ਉਹ ਸਖਤ ਤੋਂ ਸਖਤ ਕਦਮ ਚੁੱਕਣਗੇ ਤਾਂ ਕਿ ਅਜਿਹੀਆਂ ਵਾਰਦਾਤਾਂ ਘਟਣ।


Related News