ਉੱਤਰ-ਪੱਛਮੀ ਪਾਕਿਸਤਾਨ ''ਚ ਟਰਾਂਸਜੈਂਡਰ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ

10/22/2017 7:38:15 PM

ਪੇਸ਼ਾਵਰ (ਭਾਸ਼ਾ)— ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਇਕ ਟਰਾਂਸਜ਼ੈਂਡਰ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ ਹੋਈ ਹੈ। ਦੇਸ਼ 'ਚ ਟਰਾਂਸਜ਼ੈਂਡਰਾਂ 'ਤੇ ਹੋਇਆ ਇਹ ਹਾਲੀਆ ਹਮਲਾ ਹੈ। ਡਾਨ ਦੀ ਖਬਰ ਮੁਤਾਬਕ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਟਰਾਂਸਜ਼ੈਂਡਰ ਨੂੰ ਕਾਫੀ ਪ੍ਰੇਸ਼ਾਨ ਕੀਤਾ ਗਿਆ ਸੀ। ਵਿਅਕਤੀ ਦੀ ਲਾਸ਼ ਪੇਸ਼ਾਵਰ ਦੇ ਆਸ਼ਿਕਾਬਾਦ 'ਚ ਕਲ ਮਿਲਿਆ। ਪੁਲਸ ਦਾ ਦਾਅਵਾ ਹੈ ਕਿ ਵਿਅਕਤੀ ਦਾ ਕਤਲ ਤਿੰਨ ਦਿਨ ਪਹਿਲਾਂ ਹੋਇਆ ਹੈ ਅਤੇ ਵਿਅਕਤੀ ਦੇ ਸਰੀਰ 'ਤੇ ਪ੍ਰੇਸ਼ਾਨ ਕਰਨ ਦੇ ਨਿਸ਼ਾਨ ਹਨ। ਸੀਨੀਅਰ ਪੁਲਸ ਅਧਿਕਾਰੀ ਸੱਜਾਦ ਖਾਨ ਨੇ ਦੱਸਿਆ ਕਿ ਪੁਲਸ ਅਜੇ ਤੱਕ ਵਿਅਕਤੀ ਦੀ ਪਛਾਣ ਸਥਾਪਿਤ ਨਹੀਂ ਕਰ ਸਕੀ ਹੈ। ਹਾਲਾਂਕਿ ਫਿੰਗਰ ਪ੍ਰਿੰਟ ਅਤੇ ਡੀ. ਐਨ. ਏ. ਨਮੂਨੇ ਇਕੱਠੇ ਕਰ ਲਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸਥਾਨਕ ਟਰਾਂਸਜ਼ੈਂਡਰ ਭਾਈਚਾਰੇ ਨੂੰ ਲਾਸ਼ ਦੀ ਸ਼ਨਾਲਖ ਕਰਨ ਲਈ ਕਿਹਾ ਪਰ ਉਨ੍ਹਾਂ 'ਚੋਂ ਕੋਈ ਵੀ ਮ੍ਰਿਤਕ ਨੂੰ ਪਛਾਣ ਨਹੀਂ ਸਕਿਆ। ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਪਹਿਲਾਂ ਕੁਝ ਦੇਸ਼ਾਂ 'ਚ ਸ਼ਾਮਲ ਹੈ ਜਿਸ ਨੇ ਕਾਨੂੰਨੀ ਤੌਰ 'ਤੇ ਸਾਲ 2009 'ਚ ਟਰਾਂਸਜ਼ੈਂਡਰ ਨੂੰ ਤੀਜੇ ਲਿੰਗ ਦੇ ਰੂਪ 'ਚ ਮਾਨਤਾ ਦਿੱਤੀ ਸੀ।


Related News