''ਇੰਟਰਨੈੱਟ ਫੇਮ'' ਪਾਉਣ ਲਈ ਇਸ ਨੌਜਵਾਨ ਨੇ ਕੀਤਾ ਅਜਿਹਾ ਕੰਮ ਕਿ ਲੋਕ ਰਹਿ ਗਏ ਹੈਰਾਨ

06/27/2017 11:58:46 AM

ਬੀਜਿੰਗ— ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਮਸ਼ਹੂਰ ਹੋਣ ਲਈ ਲੋਕ ਅਜੀਬ ਕੰਮ ਕਰਦੇ ਹਨ। ਇਨੀਂ ਦਿਨੀਂ ਇਕ ਅਜਿਹਾ ਹੀ ਵੀਡੀਓ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਧੂਮ ਮਚਾ ਰਿਹਾ ਹੈ। UNILAD ਨੇ ਆਪਣੇ ਫੇਸਬੁੱਕ ਪੇਜ਼ 'ਤੇ ਚੀਨ ਦਾ ਇਕ ਅਜਿਹਾ ਹੀ ਵੀਡੀਓ ਪੋਸਟ ਕੀਤਾ ਹੈ, ਜੋ ਦੇਖਦੇ ਹੀ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਹੁਣ ਤੱਕ 60 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਕਰੀਬ 32 ਹਜ਼ਾਰ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਜਦਕਿ 54 ਹਜ਼ਾਰ ਤੋਂ ਜ਼ਿਆਦਾ ਕਮੈਂਟ ਕੀਤੇ ਗਏ ਹਨ।

 

ਵਾਇਰਲ ਹੋਏ ਇਸ ਵੀਡੀਓ 'ਚ ਚੀਨ ਦੇ ਇਕ ਨੌਜਵਾਨ ਨੂੰ ਇੰਟਰਨੈੱਟ ਫੇਮ ਪਾਉਣ ਲਈ ਕੱਚੇ ਅੰਡੇ ਪੀਂਦੇ ਹੋਏ ਦਿਖਾਇਆ ਗਿਆ ਹੈ। ਇਹ ਨੌਜਵਾਨ ਸਿਰਫ 17 ਸੈਕੰਡ ਦੇ ਅੰਦਰ 50 ਅੰਡਿਆਂ ਨੂੰ ਕੱਚੇ ਹੀ ਪੀ ਗਿਆ। ਬੀਅਰ ਦੇ ਪੰਜ ਗਿਲਾਸਾਂ 'ਚ ਅੰਡਿਆਂ ਨੂੰ ਰੱਖਿਆ ਗਿਆ ਸੀ। ਉਸ ਨੇ ਇਕ-ਇਕ ਕਰ ਕੇ ਪੰਜ ਗਿਲਾਸਾਂ ਨੂੰ 17 ਸੈਕੰਡ 'ਚ ਖਾਲੀ ਕਰ ਦਿੱਤਾ। ਆਪਣੇ ਇਸ ਕਾਰਨਾਮੇ ਮਗਰੋਂ ਉਸ ਨੇ ਵਿਕਟਰੀ ਸਾਈਨ ਬਣਾ ਕੇ ਖੁਸ਼ੀ ਜਾਹਰ ਕੀਤੀ।


Related News