ਗੋਲਡ ਕੋਸਟ ''ਚ ਸ਼ੱਕੀ ਹਲਾਤਾਂ ''ਚ ਮਿਲੀਆਂ 3 ਔਰਤਾਂ ਦੀਆਂ ਲਾਸ਼ਾਂ

06/27/2017 1:33:34 PM

ਗੋਲਡ ਕੋਸਟ— ਕੁਈਨਜ਼ਲੈਂਡ ਦੇ ਗੋਲਡ ਕੋਸਟ 'ਚ ਲਗਜ਼ਰੀ ਰਿਹਾਇਸ਼ੀ ਟਾਪੂ 'ਤੇ ਸਥਿਤ ਇਕ ਫਲੈਟ 'ਚੋਂ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਤਿੰਨੋਂ ਔਰਤਾਂ ਦੀਆਂ ਲਾਸ਼ਾਂ ਨੂੰ ਗੋਲਡ ਕੋਸਟ ਦੇ ਇਫਰੇਮ ਟਾਪੂ 'ਤੇ ਸਥਿਤ ਫਲੈਟ 'ਚੋਂ ਬਰਾਮਦ ਕੀਤਾ ਗਿਆ। 
ਘਟਨਾ ਵਾਲੀ ਥਾਂ 'ਤੇ ਦਰਜਨਾਂ ਪੁਲਸ ਦੇ ਵਾਹਨ ਅਤੇ ਐਂਬੂਲੈਂਸ ਇਕੱਠੀਆਂ ਹੋਈਆਂ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਕੁਈਨਜ਼ਲੈਂਡ ਪੁਲਸ ਨੇ ਕਿਹਾ ਕਿ ਉਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ, ਹੋ ਸਕਦਾ ਹੈ ਕਿ ਤਿੰਨਾਂ ਨੇ ਖੁਦਕੁਸ਼ੀ ਕੀਤੀ ਹੋਵੇ। 
ਦਰਅਸਲ ਇਕ ਵਿਅਕਤੀ ਨੇ ਫਲੈਟ 'ਚੋਂ ਤਿੰਨੋਂ ਔਰਤਾਂ ਦੀਆਂ ਲਾਸ਼ਾਂ ਨੂੰ ਮੰਗਲਵਾਰ ਤਕਰੀਬਨ 3.25 ਵਜੇ ਦੇਖਿਆ ਅਤੇ ਤੁਰੰਤ ਮਦਦ ਲਈ ਪੁਲਸ ਨੂੰ ਫੋਨ ਕੀਤਾ। ਤਿੰਨੋਂ ਪੀੜਤਾਂ 'ਚ ਇਕ ਬਜ਼ੁਰਗ ਔਰਤ ਹੈ ਅਤੇ ਉਸ ਦੀਆਂ ਦੋ ਧੀਆਂ ਹਨ। ਜਿਸ ਤੋਂ ਬਾਅਦ ਪੁਲਸ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੈ।


Related News