ਨਰਸ ਹੋ ਕੇ ਖੇਡਦੀ ਰਹੀ ਮਰੀਜ਼ਾਂ ਦੀ ਜ਼ਿੰਦਗੀ ਨਾਲ, ਕੈਨੇਡੀਅਨ ਅਦਾਲਤ ਨੇ ਸੁਣਾਈ ਇਹ ਸਜ਼ਾ

06/27/2017 3:05:52 PM

ਓਨਟਾਰੀਓ— ਕਿਸੇ ਵਿਅਕਤੀ ਦਾ ਕਤਲ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ ਖਾਸ ਤੌਰ 'ਤੇ ਜਦ ਉਹ ਵਿਅਕਤੀ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਵੇ ਤਾਂ ਉਸ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ। ਓਨਟਾਰੀਓ ਦੀ ਸਾਬਕਾ ਨਰਸ ਐਲਜ਼ਾਬੈੱਥ ਵੈੱਟਲਾਫਰ ਜਿਸ ਨੇ 8 ਬਜ਼ੁਰਗ ਮਰੀਜ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਦੇ ਕੇਸ ਦੀ ਸੁਣਵਾਈ ਹੋ ਗਈ ਹੈ। ਅਦਾਲਤ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਹੁਣ ਉਹ ਅਗਲੇ 25 ਸਾਲਾਂ ਤੱਕ ਪੈਰੋਲ ਲਈ ਵੀ ਅਪਲਾਈ ਨਹੀਂ ਕਰ ਸਕੇਗੀ। 
19 ਪੀੜਤਾਂ ਦੇ ਬਿਆਨ ਲੈਣ ਮਗਰੋਂ ਜੱਜ ਨੇ ਵੈੱਟਲਾਫਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਨਰਸ ਦਾ ਸ਼ਿਕਾਰ ਬਣੇ ਕਈ ਸੀਨੀਅਰਜ਼ ਦੇ ਪਰਿਵਾਰਾਂ ਨੇ ਖੁਦ ਨੂੰ ਵੀ ਇਸ ਸਭ ਲਈ ਜ਼ਿੰਮੇਵਾਰ ਠਹਿਰਾ ਰਹੇ ਸਨ ਪਰ ਸੁਪਰੀਮ ਕੋਰਟ ਦੇ ਜੱਜ ਬਰੂਸ ਥਾਮਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਉਹ ਖੁਦ ਨੂੰ ਕਸੂਰਵਾਰ ਨਾ ਠਹਿਰਾਉਣ। 
ਬਚਾਅ ਪੱਖ ਦੇ ਵਕੀਲਾਂ ਨੇ ਸਾਂਝੇ ਤੌਰ ਉੱਤੇ ਇਹ ਸਿਫਾਰਿਸ਼ ਕੀਤੀ ਕਿ ਸਾਰੀਆਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਉਸ ਨੂੰ ਅੱਠ ਮਾਮਲਿਆਂ ਵਿੱਚ ਪਹਿਲੀ ਡਿਗਰੀ ਦੇ ਕਤਲ ਲਈ ਉਮਰ ਕੈਦ, ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਤੇ ਹਮਲਾ ਕਰਨ ਲਈ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਵੈੱਟਲਾਫਰ ਨੇ ਅਦਾਲਤ ਕੋਲੋਂ ਆਪਣੇ ਗੁਨਾਹਾਂ ਦੀ ਮੁਆਫੀ ਮੰਗੀ ਪਰ ਫਿਰ ਉਸ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ।
ਵੈੱਟਲਾਫਰ ਨੇ 84 ਸਾਲਾ ਜੇਮਜ਼ ਸਿਲਕੌਕਸ, 84 ਸਾਲਾ ਮੌਰੀਸ ਗ੍ਰੈਨੈਟ, 87 ਸਾਲਾ ਗਲੇਡੀਜ਼ ਮਿਲਾਰਡ, 95 ਸਾਲਾ ਹੈਲਨ ਮੈਥੇਸਨ, 96 ਸਾਲਾ ਮੈਰੀ ਜ਼ੁਰਾਵਿੰਸਕੀ, 90 ਸਾਲਾ ਹੈਲਨ ਯੰਗ, 79 ਸਾਲਾ ਮੌਰੀਨ ਪਿਕਰਿੰਗ ਤੇ 75 ਸਾਲਾ ਅਰਪਦ ਹੌਰਵਥ ਦੀ ਜਾਨ ਲਈ ਹੈ। ਉਸ ਨੇ 57 ਸਾਲਾ ਵੇਅਨੇ ਹੈਜਿਜ਼, 63 ਸਾਲਾ ਮਾਈਕਲ ਪ੍ਰਿਡਲ, 77 ਸਾਲਾ ਸੈਂਡਰਾ ਟੌਲਰ ਤੇ 68 ਸਾਲਾ ਬੈਵਰਲੀ ਬਰਟਰੈਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸ ਨੇ 87 ਸਾਲਾ ਕਲੌਟਿਲਡੇ ਐਡਰਿਆਨੋ ਤੇ 90 ਸਾਲਾ ਐਲਬੀਨਾ ਡੈਮੇਡੇਰੌਸ 'ਤੇ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ। ਪਹਿਲਾਂ ਜਦ ਉਸ 'ਤੇ ਕਤਲ ਦੇ ਦੋਸ਼ ਲੱਗੇ ਸਨ ਤਾਂ ਉਸ ਨੇ ਕਿਹਾ ਸੀ ਕਿ ਉਸਨੇ ਤਾਂ ਇਹ ਸਭ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਕੀ


Related News