ਬੁਰਕੀਨਾ ਫਾਸੋ ਹਮਲਾ: 18 ਮ੍ਰਿਤਕਾਂ 'ਚ ਦੋ ਕੈਨੇਡੀਅਨਜ਼, ਪਰਿਵਾਰਾਂ 'ਤੇ ਟੁੱਟੇ ਦੁੱਖਾਂ ਦੇ ਪਹਾੜ

08/17/2017 10:47:55 AM

ਟੋਰਾਂਟੋ—14 ਅਗਸਤ ਨੂੰ ਬੁਰਕੀਨਾ ਫਾਸੋ ਦੇ ਇਕ ਰੈਸਟੋਰੈਂਟ 'ਚ ਇਸਲਾਮਕ ਸੰਗਠਨ ਦੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਤੇ 8 ਵਿਅਕਤੀ ਜ਼ਖਮੀ ਹੋ ਗਏ। ਮ੍ਰਿਤਕਾਂ 'ਚੋਂ ਦੋ ਕੈਨੇਡੀਅਨਜ਼ ਵੀ ਸਨ। ਇਨ੍ਹਾਂ ਦੀ ਪਛਾਣ ਟੈਮੀ ਜੇਨ ਮੈਕੀ ਚੇਨ (34) ਅਤੇ ਬਿਲੇਲ ਡਿਫਾਲਹ ਦੇ ਨਾਂ ਤੋਂ ਕੀਤੀ ਗਈ ਹੈ। ਬਿਲੇਲ ਡਿਫਾਲਹ ਨਾਂ ਦਾ ਵਿਅਕਤੀ ਸਮਾਜ ਸੇਵਾ ਪ੍ਰਤੀ ਬਹੁਤ ਸੁਚੇਤ ਸੀ।

PunjabKesari

5 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ ਅਤੇ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਬੁਰਕੀਨਾ ਫਾਸੋ ਗਿਆ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਮੌਤ ਹੀ ਉਸ ਨੂੰ ਉੱਥੇ ਲੈ ਗਈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਅਜੇ ਉਹ ਵਿਆਹਿਆ ਨਹੀਂ ਸੀ ਅਤੇ ਕਈ ਸੁਪਨੇ ਅੱਖਾਂ 'ਚ ਲੈ ਕੇ ਹੀ ਸਦਾ ਦੀ ਨੀਂਦ ਸੌਂ ਗਿਆ।

PunjabKesari
ਦੂਜੀ ਮ੍ਰਿਤਕ ਦੀ ਪਛਾਣ ਟੈਮੀ ਜੇਨ ਮੈਕੀ ਚੇਨ ਦੇ ਨਾਂ ਤੋਂ ਕੀਤੀ ਗਈ ਹੈ। ਪਿਛਲੇ ਮਹੀਨੇ ਹੀ ਉਸ ਦਾ ਆਪਣੇ ਪ੍ਰੇਮੀ ਨਾਲ ਵਿਆਹ ਹੋਇਆ ਸੀ ਅਤੇ ਉਹ ਗਰਭਵਤੀ ਸੀ। ਉਸ ਦੀ ਨਾਨੀ ਨੇ ਦੱਸਿਆ ਕਿ ਉਹ ਤਾਂ ਉਡੀਕਾਂ ਕਰ ਰਹੇ ਸਨ ਕਿ ਕਦੋਂ ਉਨ੍ਹਾਂ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ ਪਰ ਉਹ ਨਹੀਂ ਜਾਣਦੀ ਸੀ ਕਿ ਉਨ੍ਹਾਂ ਦੇ ਘਰ ਦੀ ਧੀ ਹੀ ਚੱਲ ਵਸੇਗੀ। ਉਹ ਕੈਨੇਡਾ 'ਚ ਫਰੈਂਚ ਅਧਿਆਪਕਾ ਰਹਿ ਚੁੱਕੀ ਸੀ। ਤੁਹਾਨੂੰ ਦੱਸ ਦਈਏ ਕਿ ਅੱਤਵਾਦੀਆਂ ਨੇ ਉਸ ਸਮੇਂ ਰੈਸਟੋਰੈਂਟ 'ਚ ਹਮਲਾ ਕੀਤਾ ਸੀ ਜਦ ਲੋਕ ਇੱਥੇ ਖਾਣਾ ਖਾਣ ਆਏ ਹੋਏ ਸਨ। 

PunjabKesari
ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਦੋ ਹਮਲਾਵਰ ਮੋਟਰਸਾਈਕਲ 'ਤੇ 9 ਵਜੇ ਉੱਥੇ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।


Related News