22 ਅਕਤੂਬਰ ਨੂੰ ਸੋਨੂੰ ਨਿਗਮ ਹੋਣਗੇ ਮੈਲਬੋਰਨ ਵਾਸੀਆਂ ਦੇ ਰੂਬਰੂ

10/16/2017 3:32:51 PM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਵਿਸ਼ਵ ਪ੍ਰਸਿੱਧ ਗਾਇਕ, ਅਦਾਕਾਰ ਅਤੇ ਸੰਗੀਤਕਾਰ ਸੋਨੂੰ ਨਿਗਮ ਦੀਵਾਲੀ ਦੇ ਸ਼ੁੱਭ ਮੌਕੇ 22 ਅਕਤੂਬਰ ਨੂੰ ਮੈਲਬੋਰਨ ਕਨਵੈਨਸ਼ਨ ਹਾਲ ਵਿਚ ਆਪਣੇ ਮਸ਼ਹੂਰ ਗੀਤਾਂ ਨਾਲ ਮੈਲਬੋਰਨ ਵਾਸੀਆਂ ਦਾ ਮਨੋਰੰਜਣ ਕਰਨਗੇ। 4 ਸਾਲ ਦੀ ਉਮਰ ਤੋਂ ਆਪਣੀ ਗਾਇਕੀ ਦਾ ਸਫਰ ਸ਼ੁਰੂ ਕਰਨ ਵਾਲੇ ਸੋਨੂੰ ਨਿਗਮ ਹੁਣ ਤੱਕ ਹਿੰਦੀ, ਪੰਜਾਬੀ, ਬੰਗਾਲੀ, ਤੇਲਗੂ, ਉੜੀਆ ਸਮੇਤ ਕਈ ਭਾਸ਼ਾਵਾਂ ਵਿਚ ਅਨੇਕਾਂ ਗੀਤ ਗਾ ਚੁੱਕੇ ਹਨ।22 ਅਕਤੂਬਰ ਨੂੰ ਮੈਲਬੋਰਨ ਵਿਚ ਹੋਣ ਵਾਲੇ ਇਸ ਸ਼ੋਅ ਲਈ ਭਾਰਤੀ ਭਾਈਚਾਰੇ ਵਿਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ।


Related News