ਕੁਈਨਜ਼ਲੈਂਡਲ ''ਚ ਨਜ਼ਰ ਆਇਆ ਰਹੱਸਮਈ ਜੀਵ, ਲੋਕਾਂ ਲਈ ਬਣਿਆ ਪਹੇਲੀ

08/16/2017 12:48:19 PM

ਕੁਈਨਜ਼ਲੈਂਡ— ਦੁਨੀਆ ਵਿਚ ਕਈ ਤਰ੍ਹਾਂ ਦੇ ਅਜੀਬ ਜੀਵ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨੀ ਜ਼ਾਹਰ ਕਰਦੇ ਹਾਂ। ਬੀਤੇ ਦਿਨੀਂ ਕੁਝ ਅਜਿਹਾ ਹੀ ਰਹੱਸਮਈ ਜੀਵ ਕੁਈਨਜ਼ਲੈਂਡ ਨਦੀ 'ਚ ਨਜ਼ਰ ਆਇਆ, ਜਿਸ ਨੇ ਪਾਣੀ 'ਚੋਂ ਆਪਣਾ ਸਿਰ ਬਾਹਰ ਕੱਢਿਆ ਤਾਂ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਬਸ ਕੁਝ ਹੀ ਮਿੰਟਾਂ ਬਾਅਦ ਉਹ ਅਜੀਬ ਕਿਸਮ ਦਾ ਜੀਵ ਪਾਣੀ 'ਚ ਹੀ ਸਮਾ ਗਿਆ। ਇਸ ਜੀਵ ਨੂੰ ਆਸਟ੍ਰੇਲੀਆ ਦੇ ਡੇਵਿਡ ਵ੍ਹਾਈਟ ਨਾਂ ਦੇ ਵਿਅਕਤੀ ਨੇ ਕੈਮਰੇ 'ਚ ਕੈਦ ਕੀਤਾ। ਉਸ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਲੋਕ ਇਸ ਦੀ ਚਰਚਾ ਕਰ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਰਹੱਸਮਈ ਜੀਵ ਲੋਕਾਂ ਲਈ ਪਹੇਲੀ ਬਣ ਗਿਆ ਹੈ। ਵੀਡੀਓ 'ਚ ਜੀਵ ਦਾ ਸਿਰ ਨਜ਼ਰ ਆ ਰਿਹਾ ਹੈ, ਜੋ ਕਿ ਕੁਝ ਹੀ ਪਲਾਂ 'ਚ ਪਾਣੀ 'ਚ ਅਲੋਪ ਹੋ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਸ ਜੀਵ ਦੀ ਵੀਡੀਓ ਨੂੰ 1400 ਵਾਰ ਦੇਖਿਆ ਗਿਆ। ਕੁਝ ਲੋਕਾਂ ਨੇ ਕਿਹਾ ਕਿ ਇਹ ਇਕ ਮੱਛੀ ਹੈ, ਜੋ ਕਿ ਚਿੱਕੜ 'ਚ ਰਹਿੰਦੀ ਹੈ। ਪਾਣੀ ਤੋਂ ਕੁਝ ਸਮੇਂ ਲਈ ਬਾਹਰ ਆਉਂਦੀ ਹੈ।


Related News