ਕੈਨੇਡਾ ''ਚ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦਿਵਾ ਕੇ ਠੱਗਦੀਆਂ ਹਨ ਸੰਸਥਾਵਾਂ, ਰਹੋ ਸਾਵਧਾਨ!

06/27/2017 4:37:16 PM

ਓਟਾਵਾ— ਕੈਨੇਡਾ ਦੇ ਕੁਝ ਪ੍ਰਾਈਵੇਟ ਕਾਲਜ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਥੇ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦੇ ਕੇ ਠੱਗਦੇ ਹਨ। ਅਜਿਹੇ ਕਾਲਜਾਂ 'ਤੇ ਨਕੇਲ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਤਾਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਜਦੋਂ ਕੈਨੇਡਾ ਵਿਚ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਰਹਿਣ ਅਤੇ ਕੰਮ ਲਈ ਅਪਲਾਈ ਕਰਨ ਲਈ ਗਈ ਤਾਂ ਬਾਰਡਰ ਏਜੰਸੀ ਨੇ ਉਸ ਨੂੰ ਦੇਸ਼ ਤੋਂ ਜਾਣ ਦੇ ਹੁਕਮ ਦੇ ਦਿੱਤੇ। ਇੰਨਾਂ ਹੀ ਨਹੀਂ ਬਾਰਡਰ ਏਜੰਸੀ ਨੇ ਕਿਹਾ ਕਿ ਉਹ ਜਾਂ ਤਾਂ ਹੁਣੇ ਇੱਥੋਂ ਚਲੀ ਜਾਵੇ ਜਾਂ ਫਿਰ ਤਿੰਨ ਦਿਨਾਂ ਤੱਕ ਦੇਸ਼ 'ਚੋਂ ਚਲੀ ਜਾਵੇ। ਹਾਲਾਂਕਿ ਕੁਝ ਕਾਲਜਾਂ ਦੇ ਵਿਦਿਆਰਥੀ ਅਜਿਹਾ ਕਰ ਸਕਦੇ ਹਨ ਪਰ ਸਾਰੇ ਕਾਲਜ ਇਸ ਸਹੂਲਤ ਲਈ ਯੋਗ ਨਹੀਂ ਹਨ। 
ਯੈਸਸੀਨੀਆ ਨਾਮੀ ਲੜਕੀ ਅਤੇ ਉਸ ਦੇ ਪਤੀ ਜੌਰਡਨ ਬਿਗਫੋਰਡ ਦੋ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਯੈਸਸੀਨੀਆ ਅਮਰੀਕੀ ਨਾਗਰਿਕ ਹੈ ਅਤੇ ਜੌਰਡਨ ਕੈਨੇਡੀਅਨ ਹਨ। ਪੜ੍ਹਾਈ ਤੋਂ ਬਾਅਦ ਕੈਨੇਡਾ ਵਿਚ ਰਹਿਣ ਅਤੇ ਕੰਮ ਕਰਨ ਲਈ ਉਸ ਨੂੰ ਅਧਿਕਾਰਤ ਆਗਿਆ ਦੀ ਲੋੜ ਸੀ, ਇਸੇ ਲਈ ਉਸ ਨੇ ਇੱਥੋਂ ਐਂਡਰਸਨ ਕਾਲਜ ਆਫ ਹੈਲਥ, ਬਿਜ਼ਨੈੱਸ ਅਤੇ ਤਕਨਾਲੋਜੀ ਕਾਲਜ ਵਿਚ ਦਾਖਲਾ ਲੈ ਗਿਆ ਪਰ ਜਦੋਂ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਅਪਲਾਈ ਕਰਨ ਗਈ ਤਾਂ ਉਸ ਨੂੰ ਉਸੇ ਦਿਨ ਦੇਸ਼ ਛੱਡਣ ਨੂੰ ਕਹਿ ਦਿੱਤਾ ਗਿਆ। ਯੈਸਸੀਨੀਆ ਅਤੇ ਉਸ ਦੇ ਪਤੀ 'ਤੇ ਇਸ ਗੱਲ ਨੇ ਦੁੱਖਾਂ ਦਾ ਪਹਾੜ ਤੋੜ ਦਿੱਤਾ। ਕੈਨੇਡਾ ਵਿਚ ਅਜਿਹੀਆਂ ਕਈ ਸੰਸਥਾਵਾਂ ਹਨ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਰਹਿਣ ਅਤੇ ਕੰਮ ਹਾਸਲ ਕਰਨ ਦੇ ਸੁਪਨੇ ਦਿਖਾ ਕੇ ਠੱਗਦੀਆਂ ਹਨ। ਇਨ੍ਹਾਂ ਕਾਲਜਾਂ ਅਤੇ ਸੰਸਥਾਵਾਂ ਤੋਂ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।


Kulvinder Mahi

News Editor

Related News