ਸਿੰਧ ਹਾਈ ਕੋਰਟ ਨੇ ਦਿੱਤੇ ਲੜਕੀ ਨੂੰ ਪੇਸ਼ ਕਰਨ ਦੇ ਹੁਕਮ

06/22/2017 2:28:02 AM

ਕਰਾਚੀ—ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੀ ਇਕ ਚੋਟੀ ਦੀ ਅਦਾਲਤ ਨੇ ਪੁਲਸ ਨੂੰ ਇਕ ਹਿੰਦੂ ਲੜਕੀ ਨੂੰ ਕਲ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਜਿਸਦਾ ਉਸਦੇ ਪਰਿਵਾਰ ਅਨੁਸਾਰ ਅਗਵਾ ਕਰ ਲਿਆ ਗਿਆ ਸੀ ਅਤੇ ਇਕ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਸਤਰਾਮ ਦਾਸ ਮੇਘਵਰ ਨੇ ਆਪਣੇ ਵਕੀਲ ਭਗਵਾਨਦਾਸ ਰਾਹੀਂ ਸਿੰਧ ਹਾਈ ਕੋਰਟ 'ਚ 16 ਸਾਲਾ ਆਪਣੀ ਧੀ ਰਵਿਤਾ ਮੇਘਵਰ ਦੇ ਧਰਮ ਬਦਲਣ ਅਤੇ ਵਿਆਹ ਵੁਰੱਧ ਮੁਕੱਦਮਾ ਦਰਜ ਕਰਵਾਇਆ ਹੈ। ਮੇਘਵਰ ਨੇ ਕਲ ਅਦਾਲਤ ਨੂੰ ਦੱਸਿਆ ਸੀ ਕਿ 6 ਜੂਨ ਨੂੰ ਨਾਗਰ ਪਾਰਕਰ ਸ਼ਹਿਰ ਦੇ ਨੇੜੇ ਉਨ੍ਹਾਂ ਦੇ ਪਿੰਡ 'ਚੋਂ ਉਸ ਦੀ ਧੀ ਨੂੰ ਅਗਵਾ ਕਰ ਲਿਆ ਗਿਆ, ਜਿਸਦੇ ਮਗਰੋਂ ਉਸ ਦੇ ਨਾਲ ਸਈਦ ਨਵਾਜ਼ ਅਲੀ ਸ਼ਾਹ ਨੇ ਨਾਜਾਇਜ਼ ਤੌਰ 'ਤੇ ਜਬਰੀ ਵਿਆਹ ਕਰਵਾਇਆ। ਧਰਮ ਬਦਲਣ ਮਗਰੋਂ ਉਸ ਦੀ ਧੀ ਦਾ ਨਾਂ ਗੁਲਨਾਜ਼ ਰੱਖ ਦਿੱਤਾ ਗਿਆ। 'ਡਾਨ' ਦੇ ਅਨੁਸਾਰ ਜਸਟਿਸ ਸਲਾਊਦੀਨ  ਪੰਹਵਰ ਦੀ ਅਗਵਾਈ ਵਾਲੀ ਬੈਂਚ ਨੇ ਮੀਰਪੁਰਖਾਸ ਦੇ ਡੀ. ਜੀ. ਪੀ. ਅਤੇ ਥਾਰਪਾਕਰ ਦੇ ਐੱਸ. ਐੱਸ. ਪੀ. ਨੂੰ ਰਵਿਤਾ ਨੂੰ 22 ਜੂਨ ਨੂੰ ਅਗਲੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।


Related News