ਐੱਨ. ਐੱਸ. ਜੀ. : ਭਾਰਤ ਦੇ ਦਾਖਲੇ ''ਤੇ ਚੀਨ ਨੇ ਫਿਰ ਪਾਇਆ ਅੜਿੱਕਾ

06/23/2017 10:30:55 PM

ਪੇਈਚਿੰਗ— ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਪ੍ਰਮਾਣੂ ਸਪਲਾਈਕਰਤਾ ਸਮੂਹ (ਐੱਨ. ਐੱਸ. ਜੀ.) ਵਿਚ ਦਾਖਲ ਹੋਣ ਦਾ ਵਿਰੋਧ ਕਰੇਗਾ। ਚੀਨ ਨੇ ਇਹ ਗੱਲ ਇਕ ਵਾਰ ਦੁਹਰਾਈ ਹੈ, ਜਦ ਐੱਨ. ਐੱਸ. ਜੀ. ਦਾ ਪੂਰਾ ਸੈਸ਼ਨ ਬਰਨ ਵਿਚ ਜਾਰੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ,''ਜਿਥੋਂ ਤੱਕ ਗੈਰ-ਐੱਨ. ਪੀ. ਟੀ. (ਪ੍ਰਮਾਣੂ ਅਪ੍ਰਸਾਰ ਸਮਝੌਤਾ) ਦੇਸ਼ਾਂ ਦੀ ਗੱਲ ਹੈ ਤਾਂ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਚੀਨ ਦੇ ਰੁਖ ਵਿਚ ਕੋਈ ਤਬਦੀਲੀ ਨਹੀਂ ਆਈ।'' ਪਿਛਲੇ ਸਾਲ ਸਿਓਲ ਵਿਚ ਐੱਨ. ਐੱਸ. ਜੀ. ਦੇ ਪੂਰਨ ਸੈਸ਼ਨ ਦੌਰਾਨ 48 ਮੈਂਬਰੀ ਐੱਨ. ਐੱਸ. ਜੀ. ਦਾਖਲੇ ਦੇ ਲਈ ਭਾਰਤ ਦੀ ਅਰਜ਼ੀ ਦਾ ਚੀਨ ਨੇ ਵਿਰੋਧ ਕੀਤਾ ਸੀ। ਬਰਨ ਵਿਚ ਪੇਈਚਿੰਗ ਤੋਂ ਭਾਰਤ ਦੇ ਐੱਨ. ਐੱਸ. ਜੀ. ਵਿਚ ਦਾਖਲੇ ਨੂੰ ਲੈ ਕੇ ਜੋ ਆਸ ਕੀਤੀ ਜਾ ਰਹੀ ਹੈ, ਉਸ ਤੋਂ ਨਵੀਂ ਦਿੱਲੀ ਨੂੰ ਇਕ ਸਾਲ ਲਈ ਹੋਰ ਉਡੀਕ ਕਰਨੀ ਪਵੇਗੀ। ਵਿਸ਼ਵ ਪੱਧਰ 'ਤੇ ਪ੍ਰਮਾਣੂ ਵਪਾਰ 'ਤੇ ਕੰਟਰੋਲ 'ਤੇ ਐੱਨ. ਐੱਸ. ਜੀ. ਸਰਬਸੰਮਤੀ ਦੇ ਸਿਧਾਂਤ 'ਤੇ ਕੰਮ ਕਰਦਾ ਹੈ।


Related News