ਫੌਜੀ ਹੈਲੀਕਾਪਟਰ ਉਡਾਉਣ ਵਾਲੇ ਪਹਿਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਬਣੇ ਅੱਬਾਸੀ (ਵੀਡੀਓ)

10/23/2017 5:01:42 PM

ਇਸਲਾਮਾਬਾਦ(ਭਾਸ਼ਾ)— ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਫੌਜੀ ਹੈਲੀਕਾਪਟਰ ਉਡਾਉਣ ਵਾਲੇ ਪਾਕਿਸਤਾਨ ਦੇ ਪਹਿਲੇ ਪ੍ਰਮੁੱਖ ਬਣ ਗਏ ਹਨ। ਪ੍ਰੀਖਣ ਉਡਾਣ ਦੌਰਾਨ ਉਨ੍ਹਾਂ ਨੇ ਤੁਰਕੀ ਦੇ ਟੀ-129 ਲੜਾਕੂ ਹੈਲੀਕਾਪਟਰ ਦੀ ਕਮਾਨ ਸਾਂਭੀ। ਸਰਕਾਰੀ ਰੇਡੀਓ ਚੈਨਲ ਅਤੇ ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਅੱਬਾਸੀ ਨੇ ਐਤਵਾਰ ਨੂੰ ਉਡਾਣ ਪ੍ਰੀਖਣ ਲਈ ਇਸ ਹੈਲੀਕਾਪਟਰ ਤੋਂ ਉਡਾਣ ਭਰੀ। ਅੱਬਾਸੀ, ਡੀ-8 ਰਾਸ਼ਟਰਾਂ ਦੇ ਨੌਂਵੇ ਸਿਖਰ ਸੰਮੇਲਨ ਲਈ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿਚ ਮੌਜੂਦ ਸਨ। ਆਰਥਿਕ ਸਹਿਯੋਗ ਲਈ ਬਣੀ ਡੀ-8 ਸੰਸਥਾ ਨੂੰ ਵਿਕਾਸਸ਼ੀਲ-ਅੱਠ ਦੇ ਨਾਮ ਨਾਲ ਵੀ ਜਾਣਿਆ ਜਝਦਾ ਹੈ। ਇਸ ਸਮੂਹ ਵਿਚ 8 ਰਾਸ਼ਟਰ-ਬੰਗਲਾਦੇਸ਼,ਮਿਸਰ, ਇੰਡੋਨੇਸ਼ੀਆ, ਈਰਾਨ, ਮਲੇਸ਼ੀਆ, ਨਾਈਜੀਰੀਆ, ਪਾਕਿਸਤਾਨ ਅਤੇ ਤੁਰਕੀ ਸ਼ਾਮਲ ਹਨ। ਤੁਰਕੀ ਦਾ ਲੜਾਕੂ ਹੈਲੀਕਾਪਟਰ ਟੀ-129 ਖਰੀਦਣ ਦੀ ਪਾਕਿਸਤਾਨ ਦੀ ਯੋਜਨਾ ਉੱਤੇ ਉਨ੍ਹਾਂ ਕਿਹਾ ਕਿ ਫੌਜ ਇਸ ਹੈਲੀਕਾਪਟਰ ਦਾ ਮੁਲਾਂਕਣ ਕਰ ਰਹੀ ਹੈ ਅਤੇ ਸਮਝੌਤੇ ਅਤੇ ਸ਼ਰਤਾਂ ਉੱਤੇ ਗੱਲਬਾਤ ਕਰ ਰਹੀ ਹੈ। ਉਨ੍ਹਾਂ ਤੁਰਕੀ ਦੇ ਇਸ ਹੈਲੀਕਾਪਟਰ ਨੂੰ ਪ੍ਰਭਾਵਸ਼ਾਲੀ ਅਤੇ ਚੰਗੀ ਮਸ਼ੀਨ ਕਿਹਾ। ਪ੍ਰਧਾਨ ਮੰਤਰੀ ਨੇ ਇਸ ਹੈਲੀਕਾਪਟਰ ਦਾ ਨਰੀਖਣ ਵੀ ਕੀਤਾ ਅਤੇ ਤੁਰਕੀ ਦੇ ਹਵਾਬਾਜ਼ੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਲੜਾਕੂ ਹੈਲੀਕਾਪਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਤਕਨੀਕੀ ਮਾਪਦੰਡਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਪਿਛਲੇ ਮਹੀਨੇ, ਪਾਕਿਸਤਾਨ ਦੀ ਹਵਾਈ ਫੌਜ ਦੇ ਐਫ-16 ਜਹਾਜ਼ ਉੱਤੇ ਸਵਾਰ ਹੋ ਕੇ ਅੱਬਾਸੀ ਨੇ ਫੌਜੀ ਅਭਿਆਸ ਪ੍ਰੀਖਣ ਮਿਸ਼ਨ ਵਿਚ ਭਾਗ ਲਿਆ ਸੀ।

 


Related News