ਵਿਦੇਸ਼ਾਂ ਦੇ ਇਨ੍ਹਾਂ ਸ਼ਹਿਰਾਂ 'ਚ ਹੈ ਪੰਜਾਬੀਆਂ ਦਾ ਬੋਲ-ਬਾਲਾ, ਜਿਊਂਦੇ ਨੇ ਖੁੱਲ੍ਹੀ ਜ਼ਿੰਦਗੀ

08/03/2017 1:15:55 PM

ਟੋਰਾਂਟੋ— ਬਹੁਤ ਸਾਰੇ ਭਾਰਤੀਆਂ ਨੂੰ ਵਿਦੇਸ਼ ਜਾਣ ਦਾ ਚਾਅ ਰਹਿੰਦਾ ਹੈ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦਿਲ 'ਤੇ ਪੱਥਰ ਰੱਖ ਕੇ ਉਹ ਵਿਦੇਸ਼ਾਂ 'ਚ ਜਾਂਦੇ ਹਨ ਅਤੇ ਲੱਕ ਤੋੜਵੀਂ ਮਿਹਨਤ ਕਰਦੇ ਹਨ। ਵਿਦੇਸ਼ਾਂ 'ਚ ਵੀ ਉਨ੍ਹਾਂ ਲਈ ਜ਼ਿੰਦਗੀ ਕਈ ਸਵਾਲ ਖੜ੍ਹੇ ਕਰ ਦਿੰਦੀ ਹੈ। ਗੱਲ ਕੈਨੇਡਾ ਦੀ ਹੋਵੇ ਜਾਂ ਕਿਸੇ ਹੋਰ ਦੇਸ਼ ਦੀ। ਇੱਥੇ ਪਛਾਣ ਬਣਾਉਣੀ ਤੇ ਸੌਖੀ ਜ਼ਿੰਦਗੀ ਜਿਊਣੀ ਬਹੁਤ ਮੁਸ਼ਕਲ ਕੰਮ ਹੈ। ਬਹੁਤ ਸਾਰੇ ਪੰਜਾਬੀ ਲੰਬੇ ਸਮੇਂ ਤੋਂ ਕੈਨੇਡਾ, ਆਸਟਰੇਲੀਆ, ਇਟਲੀ ਅਤੇ ਅਮਰੀਕਾ ਵਰਗੇ ਦੇਸ਼ਾਂ 'ਚ ਜਾ ਕੇ ਵੱਸ ਚੁੱਕੇ ਹਨ ਜਿੱਥੇ ਉਹ ਚੰਗੀ ਕਮਾਈ ਕਰਕੇ ਪਰਿਵਾਰ ਦਾ ਪੇਟ ਪਾਲਦੇ ਹਨ। 

PunjabKesari
ਕੈਨੇਡਾ 'ਚ ਸਿੱਖਾਂ ਦੀ ਗਿਣਤੀ ਸਭ ਤੋਂ ਵਧ
ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ ਅਤੇ ਜੇ ਗੱਲ ਸਿੱਖਾਂ ਦੀ ਕਰੀਏ ਤਾਂ ਸ਼ਹਿਰ ਸਰੀ 'ਚ ਪੰਜਾਬ ਤੋਂ ਬਾਅਦ ਸਭ ਤੋਂ ਵਧ ਸਿੱਖ ਰਹਿੰਦੇ ਹਨ। ਲਗਭਗ 120,000 ਸਿੱਖ ਇੱਥੇ ਰਹਿੰਦੇ ਹਨ। ਕੁੱਲ ਜਨਸੰਖਿਆ ਦਾ ਲਗਭਗ 42 ਫੀਸਦੀ ਹਿੱਸਾ ਸਿੱਖ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ 24 ਫੀਸਦੀ ਸਿੱਖ ਭਾਈਚਾਰੇ ਦੇ ਲੋਕ ਹਨ। ਇੱਥੋਂ ਦੀ ਸੰਸਦ ਮੈਂਬਰ ਰੂਬੀ ਸਹੋਤਾ ਵੀ ਪੰਜਾਬੀ ਮੂਲ ਦੀ ਧੀ ਹੈ। ਕੈਨੇਡਾ ਦੇ ਸ਼ਹਿਰ ਐਬਸਟਫੋਰਡ 'ਚ ਲਗਭਗ 19 ਫੀਸਦੀ ਸਿੱਖ ਭਾਈਚਾਰਾ ਰਹਿ ਰਿਹਾ ਹੈ। ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ ਲਗਭਗ 5 ਲੱਖ ਹੈ, ਜਿਨ੍ਹਾਂ 'ਚੋਂ ਵਧੇਰੇ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਅਤੇ ਐਲਬਰਟਾ 'ਚ ਰਹਿੰਦੇ ਹਨ। 

PunjabKesari

ਅਮਰੀਕਾ ਤੇ ਇੰਗਲੈਂਡ  ਦੇ ਇਨ੍ਹਾਂ ਸ਼ਹਿਰਾਂ 'ਚ ਵੀ ਹੈ ਚੰਗੀ ਪਛਾਣ
ਨਿਊਯਾਰਕ ਦੇ ਸ਼ਹਿਰ ਰਿਚਮੰਡ 'ਚ ਲਗਭਗ 38 ਫੀਸਦੀ ਸਿੱਖ ਰਹਿ ਰਹੇ ਹਨ। ਯੂ.ਐੱਸ.ਏ.ਦੇ ਸ਼ਹਿਰ ਮਿਲਬੌਰਨ 'ਚ ਲਗਭਗ 36 ਫੀਸਦੀ ਸਿੱਖ ਆਬਾਦੀ ਰਹਿ ਰਹੀ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਯੁਬਾ 'ਚ 11 ਫੀਸਦੀ ਸਿੱਖ ਰਹਿ ਰਹੇ ਹਨ। ਇੰਗਲੈਂਡ ਦੇ ਸਲੋਹ ਸ਼ਹਿਰ 'ਚ ਜਨਸੰਖਿਆ ਦਾ 12 ਫੀਸੀਦੀ ਹਿੱਸਾ ਸਿੱਖ ਭਾਈਚਾਰਾ ਹੈ। ਪੰਜਾਬ ਦੇ ਪੁੱਤਰ ਤਨਮਨਜੀਤ ਸਿੰਘ ਢੇਸੀ ਨੇ ਵੀ ਇੱਥੋਂ ਹੀ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ। ਇੰਗਲੈਂਡ ਦੇ ਹੋਨਸਲੋਅ ਸ਼ਹਿਰ 'ਚ 10 ਫੀਸਦੀ ਅਤੇ ਸ਼ਹਿਰ ਈਲਿੰਗ 'ਚ 8.5 ਫੀਸਦੀ ਸਿੱਖ ਰਹਿ ਰਹੇ ਹਨ। ਇਸ ਤੋਂ ਇਲਾਵਾ ਯੂ.ਕੇ ਦੇ ਲਿਸੈਸਟਰ ਸ਼ਹਿਰ ਅਤੇ ਗਲਾਸਗੋਅ 'ਚ 4 ਫੀਸਦੀ ਸਿੱਖ ਰਹਿ ਰਹੇ ਹਨ। 
ਇਟਲੀ 'ਚ ਅਜੇ ਸਿੱਖ ਧਰਮ ਦੇ ਲੋਕਾਂ ਦੀ ਗਿਣਤੀ ਕੁੱਲ ਜਨਸੰਖਿਆ ਦਾ 0.12 ਫੀਸਦੀ ਹੀ ਹੈ। ਇਕੱਲੇ ਵਿਸੈਨਜ਼ਾ 'ਚ ਹੀ 3000 ਸਿੱਖ ਰਹਿ ਰਹੇ ਹਨ। ਇੱਥੇ ਲਗਭਗ 22 ਗੁਰਦੁਆਰਾ ਸਾਹਿਬ ਸਥਾਪਤ ਹਨ।


Related News