JIT ਦੀ ਜਾਂਚ ''ਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ''ਤੇ ਇਮਰਾਨ ਨੇ ਕੀਤੀ ਸ਼ਰੀਫ ਸਰਕਾਰ ਦੀ ਨਿੰਦਾ

06/22/2017 2:41:26 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਪਰਿਵਾਰ ਵਿਰੁੱਧ ਹਾਈ ਪ੍ਰੋਫਾਈਲ ਪਨਾਮਾ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰ ਰਹੀ ਸਯੁੰਕਤ ਜਾਂਚ ਟੀਮ (ਜੇ. ਆਈ. ਟੀ.) ਦੀ ਰਾਹ 'ਚ ਪਾਕਿਸਤਾਨ ਮੁਸਲਿਮ ਲੀਗ-ਐਨ ਦੁਆਰਾ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਲਈ ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ. ਟੀ. ਆਈ.)  ਦੇ ਪ੍ਰਧਾਨ ਇਮਰਾਨ ਖਾਨ ਨੇ ਸੱਤਾਰੂੜ੍ਹ ਪਾਰਟੀ ਦੀ ਨਿੰਦਾ ਕੀਤੀ ਹੈ।
ਸੁਪਰੀਮ ਕੋਰਟ ਨੇ ਲੰਡਨ 'ਚ ਸ਼ਰੀਫ ਪਰਿਵਾਰ ਦੀ ਸੰਪੱਤੀ ਦੇ ਬਾਰੇ ਜਾਂਚ ਕਰਨ ਲਈ ਜੇ. ਆਈ. ਟੀ. ਦਾ ਗਠਨ ਕੀਤਾ ਸੀ। ਜੇ. ਆਈ. ਟੀ.  ਨੇ ਪਰਿਵਾਰ ਦੇ ਕਥਿਤ ਗਲਤ ਕਾਰੋਬਾਰੀ ਲੈਣ-ਦੇਣ ਨੂੰ ਲੈ ਕੇ ਸ਼ਰੀਫ ਦੇ ਮੁੰਡਿਆਂ ਹੁਸੈਨ ਅਤੇ ਹਸਨ ਤੋਂ ਵੀ ਪੁੱਛ-ਗਿੱਛ ਕੀਤੀ।
ਪੀ. ਟੀ. ਆਈ. ਦੇ ਬੁਲਾਰੇ ਫਵਾਦ ਚੌਧਰੀ ਨੇ ਦੋਸ਼ ਲਗਾਇਆ ਕਿ ਸ਼ਰੀਫ ਦਾ ਪਰਿਵਾਰ ਮਨੀ ਲਾਨਡਰਿੰਗ ਮਾਮਲੇ 'ਚ ਖੁਦ ਨੂੰ ਬੇਕਸੂਰ ਸਾਬਤ ਕਰਨ 'ਚ ਅਸਫਲ ਰਿਹਾ ਹੈ। ਉਨ੍ਹਾਂ ਮੁਤਾਬਕ ਸ਼ਰੀਫ ਵੱਲੋਂ ਜਾਂਚ 'ਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਜਾਵੇਗਾ। ਖਾਸ ਕਰ ਉਦੋਂ ਜਦੋਂ ਦੇਸ਼ ਇਸ ਮਾਮਲੇ 'ਚ ਜੇ. ਆਈ. ਟੀ. ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ।


Related News