ਮਾਈਕ ਪੇਨਜ਼ ਨੇ ਬੰਧਕਾਂ ਦੀ ਰਿਹਾਈ ਲਈ ਪਾਕਿ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

10/19/2017 9:38:42 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਉਪ ਪ੍ਰਧਾਨ ਮਾਈਕ ਪੇਨਜ਼ ਨੇ ਹੱਕਾਨੀ ਤਾਲੀਬਾਨ ਨੈੱਟਵਰਕ ਵੱਲੋਂ ਬੰਧਕ ਬਣਾ ਕੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਰੱਖੇ ਗਏ ਅਮਰੀਕੀ ਅਤੇ ਕੈਨੇਡਾਈ ਨਾਗਰਿਕਾਂ ਦੀ ਰਿਹਾਈ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹੀਦ ਖਾਕਾਨ ਅੱਬਾਸੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਮੱਹਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ ਕੀਤਾ। 
ਵਾਈਟ ਹਾਊਸ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਪੇਨਜ਼ ਨੇ ਇਸ ਘਟਨਾਕ੍ਰਮ ਨੂੰ ਖੇਤਰ ਵਿਚ ਅੱਤਵਾਦ ਵਿਰੁੱਧ ਅਮਰੀਕੀ ਰਣਨੀਤੀ ਵਿਚ ਪਾਕਿਸਤਾਨ ਦਾ ਮਹੱਤਵਪੂਰਣ ਸਹਿਯੋਗ ਦੱਸਿਆ। ਵਾਈਟ ਹਾਊਸ ਮੁਤਾਬਕ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਤਵਾਦੀ ਸੰਗਠਨ ਨੂੰ ਕੰਟਰੋਲ ਅਤੇ ਸੀਮਿਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ,''ਜਿਵੇਂ ਕਿ ਬੇਤੇ ਮਹੀਨੇ ਨਿਊਯਾਰਕ ਵਿਚ ਬੈਠਕ ਦੌਰਾਨ ਹੋਇਆ, ਉਪ ਰਾਸ਼ਟਰਪਤੀ ਨੇ ਦੱਖਣੀ ਏਸ਼ੀਆ ਵਿਚ ਸਥਿਰਤਾ ਅਤੇ ਸੁਰੱਖਿਆ ਵਧਾਉਣ ਦੀ ਦਿਸ਼ਾ ਵਿਚ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਪਾਕਿਸਤਾਨ ਦੇ ਕੰਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।'' ਪੇਨਜ਼ ਬੀਤੇ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਦੌਰਾਨ ਅੱਬਾਸੀ ਨਾਲ ਮਿਲੇ ਸਨ।


Related News