ਕਾਰ ''ਤੇ ਅਚਾਨਕ ਹੀ ਡਿੱਗੀ ਕਰੇਨ, ਵਾਲ-ਵਾਲ ਬਚੀ ਡਰਾਈਵਰ ਦੀ ਜਾਨ (ਵੀਡੀਓ)

10/18/2017 5:26:46 PM

ਬੀਜਿੰਗ(ਬਿਊਰੋ)— ਚੀਨ ਦੇ ਗੁਆਂਗਡੋਂਗ ਸੂਬੇ ਦੇ ਝੁਹਾਈ ਨੇੜੇ ਰਾਜਮਾਰਗ ਕੋਲ ਇਕ ਸ਼ਖਸ ਨਾਲ ਅਜਿਹੀ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਸ਼ਖਸ ਆਪਣੀ ਕਾਰ ਵਿਚ ਜਾ ਰਿਹਾ ਸੀ ਅਤੇ ਅਚਾਨਕ ਹੀ ਉਸ ਦੀ ਕਾਰ 'ਤੇ ਕ੍ਰੇਨ ਆ ਕੇ ਡਿੱਗ ਗਈ ਅਤੇ ਕਿਸੇ ਚਮਤਕਾਰ ਨਾਲ ਡਰਾਈਵਰ ਦੀ ਜਾਨ ਬੱਚ ਗਈ।
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਚਿੱਟੇ ਰੰਗ ਦੀ ਚਲਦੀ ਕਾਰ ਦੇ ਅੱਗਲੇ ਹਿੱਸੇ 'ਤੇ ਅਚਾਨਕ ਕ੍ਰੇਨ ਦਾ ਇਕ ਵੱਡਾ ਹਿੱਸਾ ਡਿੱਗ ਗਿਆ, ਜਿਸ ਨਾਲ ਕਾਰ ਚਕਨਾਚੂਰ ਹੋ ਗਈ ਅਤੇ ਡਰਾਈਵਰ ਨੂੰ ਕੁਝ ਨਹੀਂ ਹੋਇਆ। ਜਿਸ ਤੋਂ ਬਾਅਦ ਉਹ ਹੋਲੀ-ਹੋਲੀ ਕਾਰ ਦੀ ਛੱਤ ਰਾਹੀ ਬਾਹਰ ਨਿਕਲਿਆ ਅਤੇ ਕੁਝ ਲੋਕ ਉਸ ਦੀ ਮਦਦ ਲਈ ਅੱਗੇ ਵੀ ਆਏ। ਹਾਲਾਂਕਿ ਇਸ ਘਟਨਾ ਵਿਚ ਇਸ ਸ਼ਖਸ ਦੇ ਪੈਰ ਦੀ ਸੱਜੀ ਹੱਡੀ 'ਤੇ ਸੱਟ ਲੱਗੀ ਹੈ ਅਤੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜੇਕਰ ਇਸ ਸ਼ਖਸ ਦੀ ਕਾਰ 2 ਮੀਟਰ ਹੋਰ ਅੱਗੇ ਹੁੰਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਇਸ ਹਾਦਸੇ ਦੇ ਕਾਰਨ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ।

 


Related News