ਕ੍ਰਿਸਮਿਸ ਪਰੇਡ ਸਮੇਂ ਫਰਿਜ਼ਨੋ ਦੇ ਸਿੱਖ ਭਾਈਚਾਰੇ ਨੇ ਪਾਇਆ ਯੋਗਦਾਨ

12/11/2017 3:39:15 PM

ਫਰਿਜ਼ਨੋ, (ਨੀਟਾ ਮਾਛੀਕੇ)— ਸਥਾਨਕ ਸਿਟੀ ਦੀ ਸਲਾਨਾ ਕ੍ਰਿਸਮਿਸ ਪਰੇਡ ਸਮੇਂ ਫਰਿਜ਼ਨੋ ਇਲਾਕੇ ਦੇ ਸਮੁੱਚੇ ਸਿੱਖ ਭਾਈਚਾਰੇ 'ਵੀ ਆਰ ਦਿ ਸਿਖਜ਼' ਦੇ ਬੈਨਰ ਹੇਠ ਅਮਰੀਕਨ ਬੱਚਿਆਂ ਨੂੰ ਸਾਈਕਲ ਅਤੇ ਹੋਰ ਤੋਹਫ਼ੇ ਵੰਡਣ ਲਈ ਦਸ ਹਜ਼ਾਰ ਡਾਲਰ ਦੀ ਰਾਸ਼ੀ ਦਾ ਹਿੱਸਾ ਪਾਇਆ। ਇਸ ਸਮੇਂ ਚਲ ਰਹੇ ਲੋਕਾਂ ਲਈ ਰਸਤੇ 'ਚ 'ਮੀਰੀ-ਪੀਰੀ' ਨਾਂ ਦੀ ਸਿੱਖ ਜੱਥੇਬੰਦੀ ਵੱਲੋਂ ਚਾਹ, ਕੌਫੀ ਅਤੇ ਡੋਨਟਸ ਦੇ ਲੰਗਰ ਲਾਏ ਹੋਏ ਸਨ। ਅਜਿਹਾ ਪਹਿਲੀ ਵਾਰ ਹੋਇਆ ਕਿ ਸਿੱਖ ਭਾਈਚਾਰੇ ਨੇ ਸਮੁੱਚੇ ਅਮਰੀਕਨ ਭਾਈਚਾਰੇ 'ਚ ਆਪਣੀ ਪਹਿਚਾਣ ਬਣਾਉਣ ਅਤੇ ਉਨ੍ਹਾਂ ਦੇ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਸ਼ਲਾਘਾਯੋਗ ਕੰਮ ਕੀਤਾ। 
ਇਸ ਸਮੇਂ 'ਸਿੱਖ ਰਾਈਡਰ ਆਫ ਅਮਰੀਕਾ' ਬੇਕਰਸ਼ਫੀਲਡ ਦੇ ਸਿੱਖ ਨੌਜਵਾਨਾਂ ਨੇ ਵੀ ਪਰੇਡ ਦੌਰਾਨ ਹਿੱਸਾ ਲਿਆ। ਇਸ ਪਰੇਡ 'ਚ ਬੋਲਦੇ ਹੋਏ ਗੁਰਨੇਕ ਸਿੰਘ ਬਾਗੜੀ ਨੇ ਕਿਹਾ ਕਿ ਸਮੁੱਚਾ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰ ਰਿਹਾ । ਗੁਰਦੀਪ ਸ਼ੇਰਗਿੱਲ ਨੇ ਲੰਗਰਾਂ ਦੀ ਪ੍ਰਸ਼ੰਸ਼ਾ ਕੀਤੀ।  ਸਮੁੱਚੇ ਤੌਰ 'ਤੇ ਇਹ ਸਮੁੱਚੇ ਅਮਰੀਕਨ ਭਾਈਚਾਰੇ ਦੀ ਸਿੱਖ ਪਰੇਡ ਦੌਰਾਨ ਸਿੱਖ ਭਾਈਚਾਰੇ ਨੂੰ ਪਹਿਚਾਣ ਦੇ ਨਾਲ ਬਹੁਤ ਸ਼ਲਾਘਾਯੋਗ ਸਨਮਾਨ ਵੀ ਮਿਲਿਆ। ਅੱਜ ਦੇ ਸਮੇਂ ਦੀ ਲੋੜ ਹੈ ਕਿ ਆਪਣੇ ਭਾਈਚਾਰੇ ਦੇ ਨਾਲ-ਨਾਲ ਦੂਸਰੇ ਭਾਈਚਾਰੇ ਦੇ ਸਮਾਗਮਾਂ ਵਿੱਚ ਵੀ ਸਾਨੂੰ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੀ ਪਹਿਚਾਣ ਵਰਗੇ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਨੂੰ ਸਹਿਜਤਾ ਨਾਲ ਦੇਣੇ ਚਾਹੀਦੇ ਹਨ।


Related News