ਆਸਟ੍ਰੀਆ 'ਚ ਨੌਜਵਾਨਾਂ ਲਈ ਵਧੀਆ ਭਵਿੱਖ ਬਣਾਉਣ ਦਾ ਮੌਕਾ

06/25/2017 6:27:59 PM

ਵਿਏਨਾ— ਗੱਲ ਜਦੋਂ ਵਿਦੇਸ਼ਾਂ ਦੀ ਹੁੰਦੀ ਹੈ ਤਾਂ ਭਾਰਤੀਆਂ ਦੀ ਲਿਸਟ 'ਚ ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ ਸਭ ਤੋਂ ਉੱਪਰ ਰਹਿੰਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਆਸਟ੍ਰੀਆ ਵਿਚ ਵੀ ਭਾਰਤੀਆਂ ਦਾ ਸਿੱਕਾ ਚੱਲਦਾ ਹੈ। ਉਹ ਇੱਥੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਆਸਟ੍ਰੀਆ ਵਿਚ ਭਾਰਤੀ ਵੱਡੇ-ਵੱਡੇ ਰੈਸਤਰਾਂ, ਗਾਰਮੈਂਟ ਸਟੋਰਾਂ ਦੇ ਮਾਲਕ ਹਨ ਅਤੇ ਇਹ ਉਨ੍ਹਾਂ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਹ ਦੇਸ਼ ਭਾਰਤੀਆਂ ਦੀ ਮਿਹਨਤ ਦਾ ਕਾਇਲ ਹੈ। ਆਸਟ੍ਰੀਆ ਦੀ ਉਪ ਰਾਜਪਾਲ ਮੈਰੀ ਦਾ ਕਹਿਣਾ ਹੈ ਕਿ ਦੇਸ਼ ਦੇ ਸਿਸਟਮ ਨੂੰ ਅਪਣਾ ਕੇ ਭਾਰਤੀਆਂ ਨੇ ਵਧੀਆ ਪਹਿਲ ਕੀਤੀ ਹੈ। 
ਉਪ ਰਾਜਪਾਲ ਨੇ ਕਿਹਾ ਕਿ ਆਸਟ੍ਰੀਆ ਨੌਜਵਾਨਾਂ ਲਈ ਪਾਜ਼ੀਟਿਵ ਦੇਸ਼ ਹੈ। ਇਹ ਵਿਦਿਆਰਥੀਆਂ ਲਈ ਵਧੀਆ ਹੈ। ਹਾਲਾਂ ਮੈਰੀ ਦਾ ਕਹਿਣਾ ਹੈ ਕਿ ਜੋ ਵਿਦਿਆਰਥੀ ਸਟੂਡੈਂਟ ਵੀਜ਼ਾ ਲੈ ਕੇ ਕੰਮ ਕਰਨ ਲੱਗ ਜਾਂਦੇ ਹਨ, ਉਹ ਗਲਤ ਹੈ। ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਸਟ੍ਰੀਆ ਵਿਚ ਕਾਬਿਲ ਭਾਰਤੀਆਂ ਦੀ ਹਮੇਸ਼ਾ ਕਦਰ ਕੀਤੀ ਜਾਂਦੀ ਹੈ। 
ਭਾਰਤੀ ਸੱਭਿਆਚਾਰ ਦਾ ਮੁਰੀਦ ਹੈ ਆਸਟ੍ਰੀਆ—
ਆਸਟ੍ਰੀਆ ਭਾਰਤੀ ਸੱਭਿਆਚਾਰ ਦਾ ਵੀ ਮੁਰੀਦ ਹੈ। ਆਸਟ੍ਰੀਆ ਵਿਚ ਦੀਵਾਲੀ, ਹੋਲੀ ਵਰਗੇ ਤਿਉਹਾਰ ਮਨਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂਰਪੀਅਨ, ਭਾਰਤ ਵਿਚ ਨਿਵੇਸ਼ ਅਤੇ ਰੋਜ਼ਗਾਰ ਲੱਭਣ ਜਾ ਰਹੇ ਹਨ ਤਾਂ ਦੂਜੇ ਪਾਸੇ ਭਾਰਤੀ ਨੌਜਵਾਨ ਵਿਦੇਸ਼ਾਂ ਵਿਚ ਵੀ ਆਪਣਾ ਭਵਿੱਖ ਤਲਾਸ਼ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਰਹਿ ਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਭਾਰਤੀ ਆਸਟ੍ਰੀਆ ਵਿਚ ਪੈਸਾ ਲਗਾਉਂਦਾ ਹੈ ਅਤੇ ਇੱਥੇ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਆਸਟ੍ਰੀਆ ਦੀ ਸਰਕਾਰ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।


Kulvinder Mahi

News Editor

Related News