ਪਾਕਿ ਕੋਰਟ ਨੇ ਟ੍ਰੈਫਿਕ ਨਿਯਮਾਂ ਨੂੰ ਨਾ ਮੰਨਣ ''ਤੇ ਇਸ ਵਿਅਕਤੀ ਨੂੰ ਦਿੱਤੀ ਇਹ ਸਜ਼ਾ

10/22/2017 2:00:42 AM

ਕਰਾਚੀ — ਪਾਕਿਸਤਾਨੀ ਅਦਾਲਤ ਨੇ ਆਵਾਜਾਈ ਨਿਯਮਾਂ ਨੂੰ ਤੋੜਣ 'ਤੇ 34 ਸਾਲਾਂ ਦੇ ਮੁਹੰਮਦ ਕਾਸਿਮ ਨਾਂ ਦੇ ਸ਼ਖਸ ਨੂੰ 1 ਸਾਲ ਲਈ ਹਰ ਸ਼ੁੱਕਰਵਾਰ ਨੂੰ 2 ਘੰਟੇ ਸੜਕ 'ਤੇ ਖੜ੍ਹਾ ਰਹਿਣ ਦੀ ਸਜ਼ਾ ਸੁਣਾਈ। ਇਸ ਦੌਰਾਨ ਉਸ ਨੂੰ ਹੱਥ 'ਚ ਆਵਾਜਾਈ ਸਬੰਧਿਤ ਜਾਗਰੂਕਤਾ ਸੰਦੇਸ਼ ਵਾਲਾ ਪੋਸਟਰ ਫੱੜ ਕੇ ਖੜ੍ਹਾ ਹੋਣ ਨੂੰ ਆਦੇਸ਼ ਦਿੱਤਾ ਗਿਆ ਹੈ। 
27 ਸਤੰਬਰ 2015 ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਤੱਟੀ ਸ਼ਹਿਰ ਕਰਾਚੀ ਦੇ ਦੌਰੇ 'ਤੇ ਸਨ। ਇਸ ਦੌਰਾਨ ਮੁਸ਼ਰਫ ਦੀ ਸੁਰੱਖਿਆ 'ਚ ਤੈਨਾਤ ਇਕ ਕਾਂਸਟੇਬਲ ਨੂੰ ਕਾਸਿਮ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਜ਼ਖਮੀ ਕਰ ਦਿੱਤਾ ਸੀ। ਕੋਰਟ ਨੇ ਕਾਸਿਮ ਨੂੰ ਆਵਾਜਾਈ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਪਾਇਆ। 
ਕਾਸਿਮ ਜਿਹੜਾ ਪੋਸਟਰ ਲੈ ਕੇ ਖੜ੍ਹਾ ਹੋਵੇਗਾ, ਉਸ 'ਤੇ 'ਸਾਵਧਾਨ ਰਹੋ' ਲਾਪਰਵਾਹੀ ਨਾਲ ਡਰਾਈਵਿੰਗ ਕਰਨ 'ਤੇ ਜਾਨ ਵੀ ਜਾ ਸਕਦੀ ਹੈ' ਦਾ ਸੰਦੇਸ਼ ਲਿੱਖਿਆ ਹੋਵੇਗਾ। ਸਜ਼ਾ 11 ਅਕਤੂਬਰ 2018 ਤੱਕ ਪ੍ਰਭਾਵੀ ਰਹੇਗੀ। ਕਾਸਿਮ ਨੂੰ ਜੱਜ ਨੇ ਵਿਕਲਪ ਦਿੱਤਾ ਸੀ ਕਿ ਜਾਂ ਤਾਂ ਉਹ ਜੇਲ 'ਚ ਸਜ਼ਾ ਕੱਟੇ ਜਾਂ 12 ਮਹੀਨੇ ਤੱਕ ਇਸ ਅਭਿਆਸ ਨੂੰ ਕਰੇ। ਕਾਸਿਮ ਨੇ ਵਿਕਲਪ ਦੇਣ ਲਈ ਜੱਜ ਦਾ ਧੰਨਵਾਦ ਕੀਤਾ।


Related News