ਆਸਟ੍ਰੀਆ ਦੇ ਟਰੱਕ ''ਚ 70 ਲਾਸ਼ਾਂ ਮਿਲਣ ਦੇ ਸਿਲਸਿਲੇ ''ਚ 4 ਗ੍ਰਿਫਤਾਰ

08/29/2015 6:23:38 PM


ਵਿਯਨਾ— ਆਸਟ੍ਰੀਆ ਦੇ ਹਾਈਵੇਅ ''ਤੇ ਖੜ੍ਹੇ ਲਾਵਾਰਸ ਟਰੱਕ ਵਿਚ 71 ਪਰਵਾਸੀਆਂ ਦੀਆਂ ਲਾਸ਼ਾਂ ਮਿਲਣ ਦੇ ਸਿਲਸਿਲੇ ਵਿਚ ਹੰਗਰੀ ਪੁਲਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਇਕ ਵਾਹਨ ਮਾਲਕ ਅਤੇ ਦੋ ਚਾਲਕ ਸ਼ਾਮਲ ਹਨ ਅਤੇ ਬੁਲਗਾਰੀਆ-ਹੰਗਰੀ ਦੇ ਇਕ ਮਨੁੱਖੀ ਤਸਕਰ ਗਿਰੋਹ ਦੀ ਹੇਠਲੀ ਸ਼੍ਰੇਣੀ ਦਾ ਮੈਂਬਰ ਹੋਣ ਦੀ ਸੰਭਾਵਨਾ ਹੈ। ਮ੍ਰਿਤਕਾਂ ਦੇ ਸੀਰੀਆਈ ਨਾਗਰਿਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੰਗਰੀ ਦੀ ਪੁਲਸ ਨੇ ਕਿਹਾ ਕਿ ਯੂਰਪ ਵਿਚ ਸ਼ਰਨ ਪਾਉਣ ਦੀ ਕੋਸ਼ਿਸ਼ ਕਰ ਰਹੇ ਪਰਵਾਸੀਆਂ ਨਾਲ ਜੁੜੇ ਇਸ ਦਰਦਨਾਕ ਹਾਦਸੇ ਨਾਲ ਸੰਬੰਧਤ ਗ੍ਰਿਫਤਾਰ ਕੀਤੇ ਗਏ ਚਾਰ ਸ਼ੱਕੀਆਂ ਵਿਚ ਤਿੰਨ ਬੁਲਗਾਰਿਆਈ ਨਾਗਰਿਕ ਅਤੇ ਇਕ ਅਫਗਾਨਿਸਤਾਨ ਦਾ ਨਾਗਰਿਕ ਸ਼ਾਮਲ ਹੈ। 
ਵੀਰਵਾਰ ਨੂੰ ਸਲੋਵਾਕੀਆ ਅਤੇ ਹੰਗਰੀ ਦੀ ਸਰਹੱਦ ਦੇ ਕੋਲ ਇਕ ਟਰੱਕ ਮਿਲਿਆ ਸੀ, ਜਿਸ ਵਿਚ ਇਹ ਲਾਸ਼ਾਂ ਸਨ। ਆਮ ਤੌਰ ''ਤੇ ਪਰਵਾਸੀਆਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਸਮੁੰਦਰ ਵਿਚ ਵਾਪਰਦੀਆਂ ਹਨ। ਦੂਜੇ ਪਾਸੇ ਭੂਮੱਧਸਾਗਰ ਵਿਚ ਲੀਬੀਆ ਦੇ ਬਚਾਅ ਕਰਮੀਆਂ ਨੂੰ ਡੁੱਬੀ ਹੋਈ ਕਿਸ਼ਤੀ ''ਤੋਂ 76 ਲਾਸ਼ਾਂ ਮਿਲੀਆਂ ਹਨ। ਜੁਵਾਰਾ ਦੀ ਪੱਛਮੀ ਬੰਦਰਗਾਹ ਦੇ ਕੋਲ ਦੋ ਕਿਸ਼ਤੀਆਂ ਦੇ ਡੁੱਬਣ ਕਾਰਨ ਘੱਟ ਤੋਂ ਘੱਟ 200 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News