ਮੋਟਾਪਾ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

10/20/2017 11:40:27 AM

ਜਲੰਧਰ— ਅੱਜਕਲ ਹਰ ਕੋਈ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ। ਪਰ ਅੱਜ ਅਸੀ ਤੁਹਾਡੇ ਲਈ ਇਸ ਤਰ੍ਹਾਂ ਦੇ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਵੱਧਦੀ ਚਰਬੀ ਅਤੇ ਫਾਲਤੂ ਭਾਰ ਨੂੰ ਚਮਤਕਾਰੀ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ। 
ਤਰੀਕਾ
1. ਪੁਦੀਨੇ
ਪੁਦੀਨੇ ਦੀ ਚਟਨੀ ਬਣਾ ਕੇ ਰੱਖ ਲਵੋ ਅਤੇ ਰੋਜ਼ਾਨਾ ਇਸ ਚਟਨੀ ਨੂੰ ਰੋਟੀ ਨਾਲ ਖਾਓ। ਇਸ ਇਲਾਵਾ ਪੁਦੀਨੇ ਦੀ ਚਾਹ ਪੀਣ ਨਾਲ ਵੀ ਭਾਰ ਘੱਟਦਾ ਹੈ।
2. ਗਾਜਰ
ਭੋਜਨ ਖਾਣ ਤੋਂ ਪਹਿਲਾਂ ਗਾਜਰ ਖਾਓ। ਗਾਜਰ ਦਾ ਜੂਸ ਵੀ ਭਾਰ ਘੱਟ ਕਰਨ ਲਈ ਸਹਾਇਕ ਹੁੰਦਾ ਹੈ। ਇਹ ਘਰੇਲੂ ਨਸਖਾ ਵਿਗਿਆਨਕ ਤੌਰ 'ਤੇ ਵੀ ਪ੍ਰਵਾਨਿਤ ਹੈ।
3. ਸੌਂਫ
ਅੱਧਾ ਚਮਚ ਸੌਂਫ ਨੂੰ ਇੱਕ ਕੱਪ ਪਾਣੀ 'ਚ ਉਬਾਲੋ ਅਤੇ ਫਿਰ ਕਰੀਬ 10 ਮਿੰਟ ਇਸ ਨੂੰ ਢੱਕ ਕੇ ਰੱਖ ਦਿਓ। ਇਸ ਤੋਂ ਬਾਅਦ ਪਾਣੀ ਪੀਓ । ਲਗਾਤਾਰ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗ।
4. ਪਪੀਤਾ
ਪਪੀਤੇ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ। ਇਹ ਹਰ ਮੌਸਮ 'ਚ ਮਿਲਦਾ ਹੈ। ਲੰਬੇ ਸਮੇਂ ਤੱਕ ਪਪੀਤੇ ਦਾ ਸੇਵਨ ਪੇਟ ਦੀ ਚਰਬੀ ਘੱਟ ਕਰਦਾ ਹੈ। 
5. ਦਹੀ 
ਨਾਸ਼ਤੇ 'ਚ ਦਹੀ ਅਤੇ ਲੱਸੀ ਦੀ ਵਰਤੋਂ ਕਰਨ ਨਾਲ ਵੀ ਭਾਰ ਘੱਟਦਾ ਹੈ।
6. ਫਲ ਅਤੇ ਸਬਜ਼ੀਆਂ
ਫਲਾਂ ਅਤੇ ਸਬਜ਼ੀਆਂ 'ਚ ਕੈਲੋਰੀ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ । ਪਰ ਅੰਬ, ਚੀਕੂ ਅਤੇ ਕੇਲੇ ਤੋਂ ਪ੍ਰਹੇਜ਼ ਕਰੋ।
7. ਕਾਰਬੋਹਾਈਡੇਟ
ਭੋਜਨ 'ਚ ਕਾਰਬੋਹਾਈਡੇਟ ਦੀ ਮਾਤਰਾ ਘੱਟ ਕਰੋ, ਇਹ ਭਾਰ ਵਧਾਉਂਦੀ ਹੈ। ਸ਼ੱਕਰ, ਚਾਵਲ ਅਤੇ ਆਲੂ ਖਾਣ ਤੋਂ ਬਚੋ ।
8. ਆਂਵਲਾ ਅਤੇ ਹਲਦੀ
ਆਂਵਲਾ ਅਤੇ ਹਲਦੀ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਇਸਦਾ ਚੂਰਨ ਬਣਾ ਲਵੋ ਅਤੇ ਇਸ ਨੂੰ ਰੋਜ਼ਾਨਾ ਲੱਸੀ ਨਾਲ ਪੀਓ । ਪੇਟ ਦੀ ਚਰਬੀ ਘੱਟ ਹੋਣ ਲੱਗੇਗੀ ।
9. ਹਰੀ ਮਿਰਚ
ਖੋਜਕਾਰੀਆਂ ਦੇ ਅਨੁਸਾਰ ਹਰੀ ਮਿਰਚ ਦੀ ਵਰਤੋਂ ਨਾਲ ਵੀ ਭਾਰ ਘੱਟ ਹੁੰਦਾ ਹੈ। ਜੋ ਲੋਕ ਤਿੱਖਾ ਖਾਣ ਤੋਂ ਨਹੀਂ ਘਬਰਾਉਂਦੇ ਉਹਨਾ ਨੂੰ ਆਪਣੇ ਭੋਜਨ 'ਚ ਕੱਚੀ ਹਰੀ ਮਿਰਚ ਜਰੂਰ ਸ਼ਾਮਿਲ ਕਰਨੀ ਚਾਹੀਦੀ ।
10. ਮੂਲੀ ਦਾ ਰਸ ਅਤੇ ਸ਼ਹਿਦ 
ਮੂਲੀ ਦਾ ਰਸ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਇੱਕ ਮਹੀਨੇ 'ਚ ਭਾਰ ਘੱਟ ਹੋ ਜਾਵੇਗਾ। 
11. ਟਮਾਟਰ ਅਤੇ ਪਿਆਜ਼
ਭੋਜਨ 'ਚ ਟਮਾਟਰ ਨਾਲ ਪਿਆਜ਼ ਜਰੂਰ ਖਾਓ। ਟਮਾਟਰ ਅਤੇ ਪਿਆਜ਼ 'ਚ ਕਾਲੀ ਮਿਰਚ ਅਤੇ ਨਮਕ ਪਾ ਕੇ ਖਾਣ ਨਾਲ ਮੋਟਾਪਾ ਘੱਟਦਾ ਹੈ।
12. ਸ਼ਹਿਦ
ਰੋਜ਼ਾਨਾ ਸ਼ਹਿਦ ਨੂੰ ਪਾਣੀ 'ਚ ਪਾ ਕੇ ਪੀਣ ਨਾਲ ਭਾਰ ਘੱਟਦਾ ਹੈ।
13. ਕਰੇਲੇ ਦੀ ਸਬਜ਼ੀ
ਕਰੇਲੇ ਦੀ ਸਬਜ਼ੀ ਵੀ ਭਾਰ ਘਟਾਉਣ 'ਚ ਸਹਾਈ ਹੁੰਦੀ । ਕਰੇਲਿਆਂ ਨੂੰ ਘੱਟ ਤੇਲ 'ਚ ਤਲ ਕੇ ਸਬਜ਼ੀ ਬਣਾ ਕੇ ਖਾਓ । 
14. ਗਰੀਨ ਟੀ 
ਦੁੱਧ ਅਤੇ ਖੰਡ ਵਾਲੀ ਚਾਹ ਦੇ ਥਾਂ ਗਰੀਨ ਟੀ ਦੀ ਵਰਤੋਂ ਕਰੋ । ਇਸ 'ਚ ਮੌਜੂਦ ਐਂਟੀ ਆਕਸੀਡੈਂਟਸ ਚਿਹਰੇ ਦੀ ਝੁਰੜੀਆਂ ਨੂੰ ਵੀ ਹਟਾਉਂਦੇ ਹਨ ਅਤੇ ਨਾਲ ਹੀ ਭਾਰ ਨੂੰ ਵੱਧਣ ਤੋਂ ਵੀ ਰੋਕਦੇ ਹਨ।
15. ਕੱਦੂ ਦਾ ਜੂਸ
ਕੱਦੂ ਦਾ ਜੂਸ ਵੀ ਭਾਰ ਘਟਾਉਣ ਲਈ ਮਦਦਗਾਰ ਹੈ। ਇਸ ਨਾਲ ਪੇਟ ਵੀ ਭਰਿਆ ਰਹਿੰਦਾ ਅਤੇ ਫਾਈਬਰ ਵੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ। 
16. ਐਪਲ ਵਿਨੇਗਰ 
ਐਪਲ ਵਿਨੇਗਰ ਦਾ ਸੇਵਨ ਵੀ ਭਾਰ ਘਟਾਉਂਦਾ ਹੈ। ਪਾਣੀ ਜਾਂ ਜੂਸ ਦੇ ਨਾਲ ਇਸ ਨੂੰ ਪੀਤਾ ਜਾ ਸਕਦਾ।
17. ਹਰੇ ਧਨੀਏ ਦਾ ਜੂਸ 
ਹਰੇ ਧਨੀਏ ਦਾ ਜੂਸ ਵੀ ਮੋਟਾਪੇ ਨੂੰ ਘੱਟ ਕਰਦਾ ਹੈ ਅਤੇ ਕਿਡਨੀ ਵੀ ਸਾਫ ਰੱਖਦਾ ਹੈ।
 


Related News