ਸਿਹਤਮੰਦ ਰਹਿਣ ਲਈ ਅਪਣਾਓ ਇਹ ਆਦਤਾਂ

10/20/2017 10:43:13 AM

ਜਲੰਧਰ— ਸਿਹਤਮੰਦ ਰਹਿਣ ਦੇ ਲਈ ਠੀਕ ਖਾਣ-ਪੀਣ ਅਤੇ ਵਧੀਆ ਲਾਈਫ ਸਟਾਈਲ ਦਾ ਹੋਣਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਵਿਟਾਮਿਨ, ਖਣਿਜ ਪਦਾਰਥਾਂ ਨਾਲ ਭਰਪੂਰ ਪਦਾਰਥਾਂ ਨੂੰ ਖਾਣ ਨਲਾ ਸਰੀਰ ਨੂੰ ਭਰਪੂਰ ਪੋਸ਼ਕ ਤੱਤ ਮਿਲਦੇ ਹਨ, ਜਿਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਯੋਗ, ਸੈਰ ਜਾ ਫਿਰ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਆਪਣੇ ਲਾਈਫ ਸਟਾਈਲ 'ਚ ਚੰਗੀਆਂ ਆਦਤਾਂ ਨੂੰ ਆਪਣਾ ਕੇ ਤੁਸੀਂ ਹਮੇਸ਼ਾ ਲਈ ਸਿਹਤਮੰਦ ਰਹਿ ਸਕਦੇ ਹੋ।
1. ਖਾਲੀ ਪੇਟ ਪਾਣੀ ਪੀਓ
ਸਵੇਰੇ ਉੱਠ ਕੇ ਰੋਜ਼ ਖਾਲੀ ਪੇਟ ਪਾਣੀ ਪੀਓ। ਇਸ ਨਾਲ ਵਿਸ਼ੈਲੇ ਪਦਾਰਥ ਸਰੀਰ 'ਚੋ ਬਾਹਰ ਨਿਕਲ ਆਉਂਦੇ ਹਨ ਪਰ ਧਿਆਨ ਰੱਖੋ ਕਿ ਪਾਣੀ ਹਮੇਸ਼ਾ ਬੈਠ ਕੇ ਪੀਓ। ਸ਼ੁਰੂਆਤ 1 ਗਿਲਾਸ ਤੋਂ ਹੀ ਕਰੋ ਅਤੇ ਹੋਲੀ-ਹੋਲੀ 2-3 ਗਿਲਾਸ ਪਾਣੀ ਪੀਣ ਦੀ ਆਦਤ ਪਾਓ।
2. ਪੇਟ ਰੱਖੋ ਸਾਫ
ਪੇਟ ਖਰਾਬ ਜਾ ਕਬਜ਼ ਹੋਣ 'ਤੇ ਕਈ ਬੀਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਸਵੇਰੇ ਪਾਣੀ ਪੀਣ ਨਾਲ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
3. ਭੋਜਨ ਤੋਂ ਬਾਅਦ ਨਾ ਪੀਓ ਪਾਣੀ
ਕੁੱਝ ਲੋਕ ਭੋਜਨ ਖਾਣ ਤੋਂ ਬਾਅਦ ਇਕ ਦਮ ਪਾਣੀ ਪੀ ਲੈਂਦੇ ਹਨ। ਇਸ ਨਾਲ ਪਾਚਨ ਕਿਰਿਆ 'ਚ ਖਰਾਬੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹਮੇਸ਼ਾ ਅੱਧੇ ਜਾਂ ਇਕ ਘੰਟੇ ਬਾਅਦ ਵੀ ਪਾਣੀ ਪੀਓ।
4. ਦੇਰੀ ਨਾਲ ਨਾ ਖਾਓ ਰਾਤ ਦਾ ਭੋਜਨ
ਕੁੱਝ ਲੋਕ ਰਾਤ ਦਾ ਭੋਜਨ ਬਹੁਤ ਲੇਟ ਖਾਂਦੇ ਹਨ ਅਤੇ ਖਾਣ ਤੋਂ ਇਕਦਮ ਬਾਅਦ ਸੌਂ ਜਾਂਦੇ ਹਨ। ਇਸ ਨਾਲ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਰਾਤ ਨੂੰ 7-8 ਵਜੇ ਤੱਕ ਭੋਜਨ ਕਰ ਲੈਣਾ ਚਾਹੀਦਾ ਹੈ ਅਤੇ ਰਾਤ ਦਾ ਭੋਜਨ ਕਰਨ ਤੋਂ ਬਾਅਦ ਹਲਕੀ-ਫੁਲਕੀ ਕਸਰਤ ਵੀ ਕਰਨੀ ਚਾਹੀਦੀ ਹੈ।
5. ਚੀਨੀ ਅਤੇ ਰਿਫਾਇੰਡ ਦਾ ਘੱਟ ਇਸਤੇਮਾਲ
ਕੁੱਝ ਲੋਕ ਭੋਜਨ ਬਣਾਉਣ ਦੇ ਲਈ ਰਿਫਾਇੰਡ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ ਜੋ ਬੀਮਾਰੀਆਂ ਦੀ ਜੜ੍ਹ ਹੈ। ਇਸ ਦੀ ਜਗ੍ਹਾ 'ਤੇ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰੋ। ਇਸ ਗੱਲ ਦੀ ਜਾਂਚ ਕਰ ਲਓ ਕਿ ਤੇਲ ਮਿਲਾਵਟੀ ਤਾਂ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਿਆਦਾ ਮਿੱਠੇ ਦੇ ਸ਼ੌਕੀਨ ਹੋ ਤਾਂ ਇਹ ਗੱਲ ਜਾਣ ਲਓ ਕਿ ਮਿੱਠਾ ਖਾਣਾ ਸਿਹਤ ਲਈ ਖਰਾਬ ਹੁੰਦਾ ਹੈ। ਇਸ ਦੀ ਜਗ੍ਹਾ 'ਤੇ ਗੁੜ ਦਾ ਇਸਤੇਮਾਲ ਕਰੋ।


Related News