ਸਵੇਰ ਦੀ ਸੈਰ ਨਾਲ ਇਹ ਪੰਜ ਕੰਮ ਕਰਨ ਨਾਲ ਹੁੰਦੇ ਹਨ ਇਹ ਫਾਇਦੇ

06/25/2017 7:09:00 PM

ਮੁੰਬਈ— ਫਿੱਟ ਰਹਿਣ ਲਈ ਲੋਕ ਸਵੇਰ ਦੀ ਸੈਰ ਕਰਦੇ ਹਨ। ਪਰ ਜੇ ਇਸ ਦੌਰਾਨ ਕੁਝ ਵਾਧੂ ਐਕਟੀਵਿਟਿਜ਼ ਵੀ ਕਰ ਲਈਆਂ ਜਾਣ ਤਾਂ ਸਿਹਤ ਨੂੰ ਦੁਗਣਾ ਫਾਇਦਾ ਹੋ ਸਕਦਾ ਹੈ। ਇਨ੍ਹਾਂ ਐਕਟੀਵਿਟਿਜ਼ ਦਾ ਸਰੀਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਵੇਰ ਦੀ ਸੈਰ ਦੌਰਾਨ ਕਿਹੜੇ ਕੰਮ ਕਰਨ ਨਾਲ ਦੁਗਣੇ ਫਾਇਦੇ ਹੋਣਗੇ।
1. ਸਟਰੇਚਿੰਗ ਕਰੋ
ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਪੰਜ ਤੋਂ ਦੱਸ ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ।
ਲਾਭ- ਇਸ ਨਾਲ ਸਰੀਰ ਦੀ ਖੂਨ ਗਤੀ ਸੁਧਰੇਗੀ, ਜਿਸ ਨਾਲ ਤਣਾਅ ਦੂਰ ਹੋਵੇਗਾ। ਇਸ ਦੇ ਇਲਾਵਾ ਸਟੈਮਿਨਾ ਵੱਧੇਗਾ ਅਤੇ ਦਿਮਾਗ ਨੂੰ ਐਕਟਿਵ ਰੱਖਣ 'ਚ ਮਦਦ ਮਿਲੇਗੀ।
2. ਨਿੰਮ ਦੀ ਦਾਤਨ ਕਰੋ
ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਨਿੰਮ ਦੀ ਇਕ ਮੁਲਾਇਮ ਟਹਿਣੀ ਨੂੰ ਪੰਜ ਮਿੰਟ ਤੱਕ ਦੰਦਾਂ 'ਤੇ ਰਗੜੋ। 
ਲਾਭ- ਨਿੰਮ ਦੀ ਦਾਤਨ ਕਰਨ ਨਾਲ ਦੰਦਾਂ ਦੇ ਬੈਕਟੀਰੀਆ ਖਤਮ ਹੋਣਗੇ ਅਤੇ ਮੂੰਹ ਦੀ ਬਦਬੂ ਦੂਰ ਹੋਵੇਗੀ।
3. ਸਾਹ ਵਾਲੀ ਕਸਰਤ
ਸਵੇਰ ਦੀ ਸੈਰ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ  ਬਾਹਰ ਛੱਡੋ। ਇਸ ਤਰ੍ਹਾਂ ਪੰਜ ਮਿੰਟ ਤੱਕ ਕਰੋ।
ਲਾਭ- ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਸੰਤੁਲਿਤ ਹੋਵੇਗਾ। ਨਾਲ ਹੀ ਫੇਫੜਿਆਂ ਦੀ ਕਸਰਤ ਹੋਵੇਗੀ। 
4. ਯੋਗਾ
ਰੋਜ਼ ਸਵੇਰ ਦੀ ਸੈਰ ਸਮੇਂ ਪੰਜ ਤੋਂ ਅੱਠ ਮਿੰਟ ਯੋਗਾ ਕਰੋ।
ਲਾਭ- ਰੋਜ਼ ਯੋਗਾ ਕਰਨ ਨਾਲ ਥਕਾਵਟ ਅਤੇ ਤਣਾਅ ਦੀ ਸਮੱਸਿਆ ਦੂਰ ਹੋਵੇਗੀ।
5. ਸੂਰਜ ਨਮਸਕਾਰ
ਰੋਜ਼ ਸਵੇਰ ਦੀ ਸੈਰ ਨਾਲ ਪੰਜਤੋਂ ਦੱਸ ਮਿੰਟ ਸੂਰਜ ਨਮਸਕਾਰ ਵੀ ਕਰੋ।
ਲਾਭ- ਇਸ ਨਾਲ ਡਾਇਜੇਸ਼ਨ ਸੁਧਰੇਗਾ, ਪੇਟ ਦੀ ਚਰਬੀ ਘਟੇਗੀ, ਸਰੀਰ ਡਿਟਾਕਸ ਹੋਵੇਗਾ ਅਤੇ ਨਾਲ ਹੀ ਚਿਹਰੇ ਦੀ ਚਮਕ ਵਧੇਗੀ।


Related News