ਲੰਚ ਬਾਕਸ ''ਚ ਰੱਖੋ ਇਹ ਸਿਹਤਮੰਦ ਚੀਜ਼ਾਂ ਤਾਂ ਚੱਟ ਕਰ ਜਾਣਗੇ ਬੱਚੇ

06/27/2017 2:10:42 PM

ਨਵੀਂ ਦਿੱਲੀ— ਖਾਣੇ ਦਾ ਨਾਂ ਸੁਣਦੇ ਹੀ ਬੱਚਿਆਂ ਦੇ ਮੂੰਹ 'ਤੇ ਖੁਸ਼ੀ ਝਲਕਣ ਲਗਦੀ ਹੈ ਪਰ ਘਰ ਦੇ ਖਾਣੇ ਨੂੰ ਦੇਖਕੇ ਬੱਚੇ ਜ਼ਿਆਦਾ ਆਨਾਕਾਨੀ ਕਰਦੇ ਹਨ ਅਤੇ ਬਾਹਰ ਦੇ ਜੰਕਫੂਡ ਜਿਨ੍ਹਾਂ ਮਰਜ਼ੀ ਖਾਣ ਨੂੰ ਦੇ ਦਿਓ। ਬੱਚੇ ਜ਼ਿਆਦਾ ਨਖਰਾ ਲੰਚ ਬਾਕਸ ਲੈ ਜਾਂਦੇ ਸਮੇਂ ਕਰਦੇ ਹਨ। ਉੱਥੇ ਹੀ ਜੇ ਉਨ੍ਹਾਂ ਦੇ ਪਸੰਦ ਦੀ ਡਿਸ਼ ਨਾ ਬਣੀ ਹੋਵੇ ਤਾਂ ਲੰਚ ਬਾਕਸ ਉਂਝ ਹੀ ਵਾਪਸ ਆ ਜਾਂਦਾ ਹੈ। ਅਜਿਹੇ 'ਚ ਮਾਂ ਨੂੰ ਦੇਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਜਾਣ ਕਿ ਬੱਚੇ ਖੁਸ਼ੀ ਨਾਲ ਖਾ ਸਕੇ। ਅੱਜ ਤੁਸੀਂ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਬਣਾ ਕੇ ਦਿਓ ਜੋ ਬੱਚੇ ਖੁਸ਼ੀ ਨਾਲ ਖਾਣ ਅਤੇ ਹੈਲਦੀ ਵੀ ਰਹਿਣ। ਜਿਹੜੀਆਂ ਤੁਸੀਂ ਲੰਚ ਬਾਕਸ 'ਚ ਦੇ ਸਕਦੇ ਹੋ। 
1. ਅੰਡੇ ਦੀ ਭੁਰਜੀ ਅਤੇ ਪਾਲਕ ਚਪਾਤੀ
ਅੰਡਾ ਪ੍ਰੋਟੀਨ ਦਾ ਕਾਫੀ ਚੰਗਾ ਸਰੋਤ ਹੈ ਇਸ ਨਾਲ ਬੱਚਿਆਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਜੇ ਬੱਚੇ ਅੰਡਾ ਖਾਣਾ ਪਸੰਦ ਨਹੀਂ ਕਰਦਾ ਤਾਂ ਤੁਸੀਂ ਉਸ ਨੂੰ ਅੰਡੇ ਦੀ ਭੁਰਜੀ ਬਣਾ ਕੇ ਦੇ ਸਕਦੇ ਹੋ। ਤੁਸੀਂ ਚਾਹੋ ਤਾਂ ਅੰਡੇ ਦੀ ਭੁਰਜੀ ਨੂੰ ਪਾਲਕ ਚਪਾਤੀ ਨਾਲ ਵੀ ਪਾ ਕੇ ਦੇ ਸਕਦੇ ਹੋ। 
2. ਓਟਸ ਖਿਚੜੀ
ਬੱਚਿਆਂ ਨੂੰ ਓਟਸ ਪਸੰਦ ਹੈ ਤਾਂ ਤੁਸੀਂ ਉਸ ਨੂੰ ਬ੍ਰੇਕਫਾਸਟ ਜਾਂ ਲੰਚ 'ਚ ਵੀ ਦੇ ਸਕਦੀ ਹੋ। ਓਟਸ ਵੱਖ-ਵੱਖ ਤਰੀਕੇ ਨਾਲ ਬਣਾ ਕੇ ਦਿਓ ਜਿਵੇਂ ਓਟਸ ਨਾਲ ਬਣੀ ਖਿਚੜੀ ਅਤੇ ਨਾਲ  ਪਿਆਜ, ਖੀਰਾ, ਅਤੇ ਆਚਾਰ ਰੱਖ ਦਿਓ। ਫਿਰ ਦੇਖਿਓ ਕਿ ਬੱਚਾ ਕਿਵੇਂ ਲੰਚ ਬਾਕਸ ਚੱਟ ਕਰ ਜਾਵੇਗਾ।
3. ਮਿਕਸ ਸਬਜ਼ੀਆਂ ਦਾ ਟੋਸਟ
ਮਿਕਸ ਸਬਜ਼ੀਆਂ ਟੋਸਟ ਵੀ ਬੱਚਿਆਂ ਦੇ ਲਈ ਹੈਲਦੀ ਹੋਵੇਗਾ। ਸਭ ਤੋਂ ਚੰਗੀ ਗੱਲ ਇਹ ਹੈ ਕਿ ਬੱਚੇ ਇਸ ਨੂੰ ਬੜੇ ਸੁਆਦ ਨਾਲ ਖਾਂਦੇ ਹਨ। ਇਸ ਲਈ ਬੱਚਿਆਂ ਨੂੰ ਲੰਚ ਬਾਕਸ 'ਚ ਮਿਕਸ ਵੇਜੀਟੇਬਲ ਟੋਸਟ ਬਣਾ ਕੇ ਦਿਓ।
4. ਮਿਕਸ ਵੇਜੀਟੇਬਲ ਇਡਲੀ
ਹੈਲਦੀ ਸਬਜ਼ੀਆਂ ਪਾ ਕੇ ਤੁਸੀਂ ਇਡਲੀ ਬਣਾਓ। ਇਸ ਨਾਲ ਟਮੈਟੋ ਸਾਓਸ ਪਾ ਕੇ ਬੱਚੇ ਦੇ ਲੰਚ ਬਾਕਸ 'ਚ ਪੈਕ ਕਰਕੇ ਦਿਓ।


Related News