ਪੇਟ ਦੀ ਸੋਜ ਤੋਂ ਲੈ ਕੇ ਇਨਫੈਕਸ਼ਨ ਨੂੰ ਮਿੰਟਾਂ 'ਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

12/04/2017 11:12:56 AM

ਨਵੀਂ ਦਿੱਲੀ— ਪੇਟ 'ਚ ਇਨਫੈਕਸ਼ਨ ਹੋਣ 'ਤੇ ਸੋਜ, ਐਸੀਡਿਟੀ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਪੇਟ ਦੀ ਸੋਜ ਅਤੇ ਦਰਦ ਤੋਂ ਆਰਾਮ ਮਿਲੇ ਪਰ ਕੁਝ ਚੀਜ਼ਾਂ ਦੀ ਵਰਤੋਂ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਪੇਟ ਦੀ ਸੋਜ ਵਧਾਉਣ ਅਤੇ ਘੱਟ ਕਰਨ ਵਾਲੇ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਸੋਜ ਨੂੰ ਘੱਟ ਕਰਨ ਲਈ ਘਰੇਲੂ ਉਪਾਅ
1. ਪਾਣੀ

ਪੇਟ 'ਚ ਸੋਜ ਦੀ ਸਮੱਸਿਆ ਹੋਣ 'ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰੋ। ਦਿਨ 'ਚ 5-6 ਗਲਾਸ ਪਾਣੀ ਪੀਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
2. ਜੌਂ ਦਾ ਪਾਣੀ
ਸੋਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1 ਕੱਪ ਪਾਣੀ 'ਚ ਜੌਂ ਉਬਾਲ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਨਿੰਬੂ ਪਾ ਕੇ ਦਿਨ 'ਚ 2 ਵਾਰ ਪੀਓ। 

PunjabKesari
3. ਜੀਰਾ ਪਾਊਡਰ 
ਜੀਰੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਕੇ ਪੀਸ ਲਓ। ਇਸ ਨੂੰ ਪਾਣੀ ਨਾਲ ਲੈਣ ਨਾਲ ਪੇਟ ਦਰਦ ਠੀਕ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਇਸ ਨਾਲ ਐਸੀਡਿਟੀ ਅਤੇ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

PunjabKesari
4. ਨਾਰੀਅਲ ਪਾਣੀ
ਧਨੀਏ ਦੇ ਰਸ ਨੂੰ ਨਾਰੀਅਲ ਪਾਣੀ 'ਚ ਮਿਲਾ ਕੇ ਪੀਣ ਨਾਲ ਤੁਹਾਨੂੰ ਜ਼ਿਆਦਾ ਯੂਰਿਨ ਆਵੇਗਾ। ਜਿਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ। 

PunjabKesari
5. ਗ੍ਰੀਨ ਟੀ
ਗ੍ਰੀਨ ਟੀ 'ਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਤੁਹਾਨੂੰ ਪੇਟ ਦੀ ਸੋਜ ਦੇ ਨਾਲ-ਨਾਲ ਇਨਫੈਕਸ਼ਨ, ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

PunjabKesari
ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋ
1. ਨਮਕ 

ਜ਼ਿਆਦਾ ਮਾਤਰਾ 'ਚ ਨਮਕ ਦੀ ਵਰਤੋਂ ਕਰਨ ਨਾਲ ਪੇਟ 'ਚ ਇਨਫੈਕਸ਼ਨ ਅਤੇ ਸੋਜ ਹੋ ਜਾਂਦੀ ਹੈ। 
2. ਸ਼ਰਾਬ 
ਦੋ-ਤਿੰਨ ਡ੍ਰਿੰਕ ਮਿਲਾ ਕੇ ਪੀਣ ਨਾਲ ਸਰੀਰ ਹਾਈਡ੍ਰੇਟੇਡ ਹੋ ਜਾਂਦਾ ਹੈ, ਜਿਸ ਨਾਲ ਪੇਟ ਫੁੱਲਣਾ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 
3. ਚੂਇੰਗਮ 
ਕੁਝ ਲੋਕ ਸਾਰਾ ਦਿਨ ਚੂਇੰਗਮ ਚਬਾਉਂਦੇ ਰਹਿੰਦੇ ਹਨ ਪਰ ਹੱਦ ਤੋਂ ਜ਼ਿਆਦਾ ਚੂਇੰਗਮ ਚਬਾਉਣ ਨਾਲ ਮਸੂੜਿਆਂ 'ਚ ਸੋਜ ਦੇ ਨਾਲ-ਨਾਲ ਪੇਟ 'ਚ ਸੋਜ ਹੋ ਸਕਦੀ ਹੈ। 


Related News