OnePlus 3T ਯੂਜ਼ਰਸ ਹੁਣ Android 8.0 Oreo ਦਾ ਕਰ ਸਕਦੇ ਹਨ ਇਸਤੇਮਾਲ, ਜਾਣੋ ਤਰੀਕਾ

09/21/2017 3:17:42 PM

ਜਲੰਧਰ- ਹਾਲ ਹੀ 'ਚ ਆਈ ਜਾਣਕਾਰੀ ਮੁਤਾਬਕ ਕੰਪਨੀ ਨੇ ਵਨਪਲਸ 3 ਅਤੇ 3T ਲਈ ਐਂਡ੍ਰਾਇਡ Oreo ਅਪਡੇਟ ਦਾ ਬੀਟਾ ਟੈਸਟ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਸ ਮਹੀਨੇ  ਦੇ ਅੰਤ ਤੱਕ ਰੋਲਆਊਟ ਕੀਤਾ ਜਾ ਸਕਦਾ ਹੈ।

XDA ਦੀ ਰਿਪੋਰਟ ਦੇ ਮੁਤਾਬਕ, ਵਨਪਲਸ 3T ਯੂਜਰਸ, ਜੋ ਐਂਡ੍ਰਾਇਡ Oreo ਦਾ ਇਸਤੇਮਾਲ ਕਰਨਾ ਚਾਹੁੰਦੇ ਹਨ ਉਹ ਹੁਣ ਲੀਕ ਇੰਟਰਨਲ ਬਿੱਲਟ HydrogenOS ਦੀ ਮਦਦ ਨਾਲ ਐਂਡ੍ਰਾਇਡ Oreo ਦਾ ਇਸਤੇਮਾਲ ਕਰ ਸਕਦੇ ਹਨ। ਵਨਪਲਸ ਤੁਹਾਡੇ ਲੋਕੇਸ਼ਨ ਦੇ ਆਧਾਰ 'ਤੇ ਸਾਫਟਵੇਅਰ ਦੇ ਦੋ ਵੱਖ-ਵੱਖ ਵਰਜ਼ਨ ਦਾ ਇਸਤੇਮਾਲ ਕਰਦਾ ਹੈ ਅਤੇ ਕੰਪਨੀ ਵੀ ਆਪਣੇ ਜ਼ਿਆਦਾਤਰ ਡਿਵਾਈਸਿਸ 'ਚ OxygenOS ਦਾ ਇਸਤੇਮਾਲ ਕਰਦੀ ਹੈ, ਪਰ ਜੇਕਰ ਤੁਹਾਡਾ ਫੋਨ ਚੀਨ 'ਚ ਓਰੀਜਿਨੇਟ ਹੈ ਤਾਂ ਇਸ 'ਚ HydrogenOS ਇੰਸਟਾਲ ਹੋਵੇਗਾ। ਜ਼ਿਆਦਾਤਰ ਮਾਮਲਿਆਂ 'ਚ ਇਹ ਦੋਨਾਂ OS ਇੱਕ ਜਿਹੇ ਹੀ ਕੰਮ ਕਰਦੇ ਹਨ, ਪਰ ਫਿਰ ਵੀ ਇਨ੍ਹਾਂ 'ਚ ਕੁਝ ਅੰਤਰ ਹੈ (ਜਿਵੇਂ ਕਿ ਗੂਗਲ ਐਪਸ ਅਤੇ ਕੁੱਝ ਪ੍ਰੀ-ਇੰਸਟਾਲ ਚੀਨੀ ਐਪਸ HydrogenOS 'ਤੇ ਨਹੀਂ ਹੈ।PunjabKesari

ਉਥੇ ਹੀ, ਐਂਡ੍ਰਾਇਡ 8.0 Oreo ਦੇ ਆਧਾਰ 'ਤੇ HydrogenOS ਲਈ ਬੀਟਾ ਟੈਸਟ ਦਾ ਇਕ ਲੀਕ ਵਰਜ਼ਨ ਆਨਲਾਈਨ ਪੋਸਟ ਕੀਤਾ ਗਿਆ ਹੈ, ਜਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। XDA ਜੂਨੀਅਰ ਮੇਂਬਰ standbyme91 ਨੇ ਵਨਪਲਸ 3“ ਫੋਰਮ 'ਤੇ ਇਕ ਵਰਜ਼ਨ ਨੂੰ ਅਪਲੋਡ ਕੀਤਾ ਗਿਆ ਹੈ ਅਤੇ ਇਹ X41 ਮੈਂਬਰ standbyme91 ਦੁਆਰਾ ਵੇਖਿਆ ਗਿਆ ਹੈ। ਇਸ ਦੇ ਕਈ ਹੋਰ ਸੋਰਸ ਵੀ ਹਨ, ਜਿੱਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।


Related News