KTM ਡਿਊਕ ਅਤੇ Honda CBR ਨੂੰ ਟੱਕਰ ਦੇਵੇਗੀ ਕਾਵਾਸਾਕੀ ਦੀ ਇਹ ਬਾਈਕ, 22 ਅਪ੍ਰੈਲ ਹੋਵੇਗੀ ਲਾਂਚ

04/21/2017 2:10:56 PM

ਜਲੰਧਰ- ਕਾਵਾਸਾਕੀ ਜਲਦ ਹੀ ਆਪਣਾ ਨਵਾਂ ਮਾਡਲ ਲਾਂਚ ਕਰੇਗੀ। 2017 ਕਾਵਾਸਾਕੀ Z250 ਫੇਸਲਿਫਟ 22 ਅਪ੍ਰੈਲ ਨੂੰ ਪੁਣੇ ''ਚ ਲਾਂਚ ਹੋਵੇਗੀ । ਕਾਵਾਸਾਕੀ ਦਾ ਨਵਾਂ ਮਾਡਲ Z250 ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਇਸ ''ਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਹੋਣ ਦੇ ਨਾਲ ਇਹ ਕਈ ਰੰਗਾਂ ''ਚ ਉਪਲਬੱਧ ਹੋਵੇਗੀ। ਇਸ ''ਚ ਪੈਰਲਲ ਟਵਿਨ ਇੰਜਣ ਮਿਲੇਗਾ, ਡਿਜ਼ਾਇਨ ''ਚ ਖਾਸ ਬਦਲਾਵ ਦੇਖਣ ਨੂੰ ਨਹੀਂ ਮਿਲੇਗਾ ਪਰ ਕੁੱਝ ਮਾਇਨਰ ਅਪਡੇਟ ਦੇਖਣ ਨੂੰ ਮਿਲਣਗੇ।

ਇਹ ਹਨ ਖੂਬੀਆਂ
ਇਸ ਦੀ ਸਟਾਈਲਿੰਗ ਦੀ ਗੱਲ ਕਰੀਏ ਤਾਂ ਇਹ Z900 ਅਤੇ Z1000 ਨਾਲ ਮਿਲਦੀ ਹੈ। ਇਸ ਦੀ ਖੂਬੀਆਂ ਅਤੇ ਸਟਾਈਲਿੰਗ ਦੀ ਤੁਲਨਾ ਦੂਜੀ ਬਾਈਕ ਨਾਲ ਕੀਤੀ ਜਾਵੇ ਤਾਂ ਕੇ. ਟੀ. ਐੱਮ 200 ਡਿਊਕ, ਹੌਂਡਾ ਸੀ. ਬੀ. ਆਰ ਤੋਂ ਇਸ ਨੂੰ ਚੁਣੌਤੀ ਮਿਲੇਗੀ।

2017 ਕਾਵਾਸਾਕੀ Z250 ਬਾਈਕ ''ਚ 249 ਸੀ. ਸੀ ਲਿਕਵਿਡ ਕੂਲਡ 4 ਸਟਰੋਕ ਪੈਰੇਲਲ ਟਵਿਨ ਇੰਜਣ ਲਗਾਇਆ ਗਿਆ ਹੈ। ਇਸ ਦੀ ਤਾਕਤ 32 ਬੀ. ਐੱਚ. ਪੀ ਅਤੇ ਟਾਰਕ 21 ਐੱਨ. ਐੱਮ ਹੈ। ਇਹ ਇੰਜਣ 6ਸਪੀਡ ਗਿਅਰਬਾਕਸ ਨਾਲ ਮੌਜੂਦ ਹੋਵੇਗਾ। ਮੰਨਿਆ ਜਾ ਰਿਹਾ ਹੈ ਦੀ ਏ.ਬੀ ਐੱਸ ਦੇ ਨਾਲ ਕੀਮਤ ਬਜਟ ਫਰੈਂਡਲੀ ਹੋਣ ''ਤੇ ਇਸ ਨੂੰ ਲੋਕਾਂ ਦਾ ਪਾਜਿਟਿਵ ਰਿਐਕਸ਼ਨ ਮਿਲੇਗਾ। ਕੰਪਨੀ ਇਸ ਦੇ ਲਈ ਖਾਸ ਮਾਰਕੇਟਿੰਗ ਯੋਜਨਾ ਤਿਆਰ ਕਰ ਰਹੀ ਹੀ ਤਾਂ ਜੋ ਇਹ ਸਫਲ ਪ੍ਰੋਡਕਟ ''ਚ ਸ਼ਾਮਿਲ ਕੀਤਾ ਜਾ ਸਕੇ।

ਕੀਮਤ : ਇਸ ਮਾਡਲ ਦੀ ਐਕਸ ਸ਼ੋਰੂਮ ਕੀਮਤ 3.11 ਲੱਖ ਰੁਪਏ ਹੈ। ਉਥੇ ਹੀ Z250 ਦਾ ਅਪਡੇਟ ਵਰਜਨ ਏ. ਬੀ. ਐੱਸ ਦੇ ਨਾਲ 3.35 ਲੱਖ ਦੀ ਐਕਸਸ਼ੋਰੂਮ ਕੀਮਤ ''ਤੇ ਉਪਲੱਬਧ ਹੋਵੇਗਾ


Related News