rakhi special :ਮਿਲੋਂ ਆਪਣੇ ਪਸੰਦੀਦਾ ਬਾਲੀਵੁੱਡ ਸਿਤਾਰਿਆਂ ਦੇ ਭੈਣ ਭਰਾ ਨੂੰ (ਦੇਖੋ ਤਸਵੀਰਾਂ)

08/29/2015 5:30:19 PM

ਮੁੰਬਈ- ਅੱਜ ਦੇਸ਼ ਭਰ ''ਚ ਰੱਖੜੀ ਦਾ ਤਿਓਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਓਹਾਰ ਨੂੰ ਸੈਲੀਬਿਰੇਟ ਕਰਦੇ ਹਨ। ਆਓ ਦੱਸਦੇ ਹਾਂ ਤੁਹਾਨੂੰ ਬਾਲੀਵੁੱਡ ਦੇ ਮਸ਼ਹੂਰ ਭਰਾ-ਭੈਣ ਦੇ ਬਾਰੇ ''ਚ।
ਇਨ੍ਹਾਂ ''ਚ ਕਈ ਭੈਣ-ਭਰਾ ਮਸ਼ਹੂਰ ਹਨ ਤਾਂ ਕਈ ਬਾਲੀਵੁੱਡ ਦੀ ਚਕਚੌਂਦ ਤੋਂ ਕਾਫੀ ਦੂਰ ਹਨ। 
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਚਾਰ ਭੈਣ ਭਰਾ ਹਨ। ਅਰਬਾਜ਼, ਸੋਹੇਲ, ਅਲਵੀਰਾ, ਅਤੇ ਅਰਪਿਤਾ। ਦੋਵਾਂ ਭਰਾ ਸਲਮਾਨ ਦੀ ਤਰ੍ਹਾਂ ਹੀ ਬਾਲੀਵੁੱਡ ''ਚ ਕੈਰੀਅਰ ਬਣਾ ਰਹੇ ਹਨ। ਤਿੰਨੋਂ ਭਰਾ ਆਪਣੀ ਭੈਣਾਂ ਅਲਵੀਰਾ ਅਤੇ ਅਰਪਿਤਾ ਨਾਲ ਬਹੁਤ ਪਿਆਰ ਕਰਦੇ ਹਨ। 
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਭਰਾ ਦਾ ਨਾਂ ਆਦਿੱਤਿਆ ਰਾਏ ਹਨ। ਉਹ ਮਰਚੈਂਟ ਨੇਵੀ ''ਚ ਇੰਜੀਨੀਅਰ ਹੈ। ਸਾਲ 2009 ''ਚ ਉਸ ਨੂੰ ਮਿਸ ਇੰਡੀਆ ਪੇਜੇਂਟ ''ਚ ਫਰਸਟ ਰਨਰਅਪ ਰਹੀ ਸ਼ਰੀਮਾ ਰਾਏ ਨਾਲ ਵਿਆਹ ਕੀਤਾ ਸੀ। 
ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਭਰਾ ਸਿਧਾਰਥ ਚੋਪੜਾ ਹੈ। ਉਹ ਲਾਈਮਲਾਈਟ ਤੋਂ ਕਾਫੀ ਦੂਰ ਰਹਿੰਦਾ ਹੈ। ਸਿਧਾਰਥ ਫਿਲਮਾਂ ਤੋਂ ਹਟ ਕੇ ਹੋਸਪੀਟੈਲਿਟੀ ਇੰਡਸਟਰੀ ''ਚ ਕੈਰੀਅਰ ਬਣਾ ਰਿਹਾ ਹੈ। 
ਅਦਾਕਾਰ ਅਭਿਸ਼ੇਕ ਬੱਚਨ ਦੀ ਭੈਣ ਦਾ ਨਾਂ ਸ਼ਵੇਤਾ ਨੰਦਾ ਹੈ। ਉਸ ਨੇ ਰਣਬੀਰ ਕਪੂਰ ਦੇ ਭੁਆ ਦੇ ਮੁੰਡੇ ਨਿਖਿਲ ਨੰਦਾ ਨਾਲ ਵਿਆਹ ਕੀਤਾ ਸੀ। 
ਮਸ਼ਹੂਰ ਅਦਾਕਾਰ ਰਿਤਿਰ ਰੌਸ਼ਨ ਆਪਣੀ ਭੈਣ ਸੁਨੈਨਾ ਨੂੰ ਬਹੁਤ ਪਿਆਰ ਕਰਦੇ ਹਨ। ਸੁਨੈਨਾ ਆਪਣੇ ਪਤੀ ਵੱਖ ਹੋ ਚੁੱਕੀ ਹੈ। ਉਸ ਨੂੰ 5 ਸਾਲ ਤੋਂ ਕੈਂਸਰ ਸੀ ਪਰ ਕੀਮੋਥੈਰੇਪੀ ਕਰਵਾਉਣ ਤੋਂ ਬਾਅਦ ਹੁਣ ਉਹ 
ਠੀਕ ਹੋ ਚੁੱਕੀ ਹੈ। 
ਸ਼ਾਹਰੁਖ ਖਾਨ ਦੀ ਵੱਡੀ ਭੈਣ ਸ਼ਹਿਨਾਜ ਲਾਲਾਰੁਖ ਹੈ। ਸ਼ਹਿਨਾਜ ਨੇ ਸ਼ਾਹਰੁਖ ਦਾ ਚੰਗੇ ਮਾੜੇ ''ਚ ਸਾਥ ਦਿੱਤਾ ਹੈ। ਮਾਤਾ ਪਿਤਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ ਡਿਪ੍ਰੈਸ਼ਨ ''ਚ ਚਲੀ ਗਈ ਸੀ ਉਸ ਸਮੇਂ ਸ਼ਾਹਰੁਖ ਨੇ ਉਸ ਦੀ ਪੂਰੀ ਜ਼ਿੰਮੇਦਾਰੀ ਲਈ ਸੀ। 
ਅਦਾਕਾਰ ਅਕਸ਼ੈ ਕੁਮਾਰ ਦੀ ਭੈਣ ਅਲਕਾ ਦਾ ਵਿਆਹ ਬਿਲਡਰ ਸੁਰਿੰਦਰ ਭਾਟੀਆ ਨਾਲ ਹੋਇਆ ਹੈ। ਸੁਰਿੰਦਰ ਅਤੇ ਅਲਕਾ ਦੋਵਾਂ ਦਾ ਇਹ ਦੂਜਾ ਵਿਆਹ ਹੈ। ਸਾਲ 2011 ''ਚ 57 ਸਾਲ ਦਾ ਸੁਰਿੰਦਰ ਨੇ ਆਪਣੀ ਪਹਿਲੀ ਪਤਨੀ ਪ੍ਰੀਤੀ ਨੂੰ ਤਲਾਕ ਦੇ ਦਿੱਤਾ ਸੀ। 
ਬਾਲੀਵੁੱਡ ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਦੋ ਜੁੜਵਾਂ ਭਰਾ ਹੈ ਜਿਨ੍ਹਾਂ ਦਾ ਨਾਂ ਲਵ ਅਤੇ ਕੁਸ਼ ਹੈ। ਪਿਤਾ ਅਤੇ ਭੈਣ ਦੀ ਤਰ੍ਹਾਂ ਲਵ-ਕੁਸ਼ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News