ਪਰਿਣੀਤੀ ਅਗਲੀ ਫ਼ਿਲਮ ''ਚ ਬਣੇਗੀ ਆਯੁਸ਼ਮਾਨ ਖੁਰਾਨਾ ਦੀ ''ਬਿੰੰਦੂ'' (Watch Video)

02/10/2016 12:52:42 PM

ਮੁੰਬਈ- ਪਰਿਣੀਤੀ ਚੋਪੜਾ ਦੀ ਪਿਛਲੇ ਇਕ ਸਾਲ ਤੋਂ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਇਸ ਦੌਰਾਨ ਕਈ ਵਾਰ ਖ਼ਬਰ ਆਈ ਹੈ ਕਿ ਉਨ੍ਹਾਂ ਨੇ ਨਵੀਂ ਫ਼ਿਲਮ ਸਾਈਨ ਕਰ ਲਈ ਹੈ। ਇਨ੍ਹਾਂ ਖ਼ਬਰਾਂ ਤੋਂ ਪਰਿਣੀਤੀ ਚੋਪੜਾ ਬਹੁਤ ਪਰੇਸ਼ਾਨ ਹੋ ਗਈ ਸੀ, ਉਸ ਨੇ ਕਹਿ ਦਿੱਤਾ ਕਿ ਜਦੋਂ ਵੀ ਉਹ ਫ਼ਿਲਮ ਕਰੇਗੀ ਤਾਂ ਉਹ ਦੱਸ ਦਵੇਗੀ।

ਪਰਿਣੀਤੀ ਚੋਪੜਾ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ, ਉਸ ਨੇ ਨਵੀਂ ਫ਼ਿਲਮ ਸਾਈਨ ਕਰ ਲਈ ਹੈ, ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਹੈ। ਇਹ ਯਸ਼ਰਾਜ ਬੈਨਰ ਦੀ ਫ਼ਿਲਮ ਹੈ, ਜਿਸ ''ਚ ਪਰਿਣੀਤੀ ਐਕਟਿੰਗ ਦੇ ਨਾਲ-ਨਾਲ ਗਾਇਕੀ ਕਰਦੇ ਹੋਏ ਵੀ ਨਜ਼ਰ ਆਵੇਗੀ। ਫ਼ਿਲਮ ਨੂੰ ਮਨੀਸ਼ ਸ਼ਰਮਾ ਬਣਾ ਰਹੇ ਹਨ ਅਤੇ ਨਵੇਂ ਡਾਇਰੈਕਟਰ ਅਕਸ਼ੈ ਰਾਏ ਇਸ ਫ਼ਿਲਮ ਨੂੰ ਡਾਇਰੈਕਟਰ ਕਰਨਗੇ। ਆਯੁਸ਼ਮਾਨ ਖੁਰਾਨਾ ਫ਼ਿਲਮ ''ਚ ਪਰਿਣੀਤੀ ਦੇ ਅਪੋਜ਼ਿਟ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਾਂ ਹੈ,''''ਮੇਰੀ ਪਿਆਰੀ ਬਿੰਦੂ''। ਫ਼ਿਲਮ ''ਚ ਪਰਿਣੀਤੀ ਬਿੰਦੂ ਦੇ ਕਿਰਦਾਰ ''ਚ ਨਜ਼ਰ ਆਵੇਗੀ।

ਇਹ ਸਾਰੀ ਜਾਣਕਾਰੀ ਪਰਿਣੀਤੀ ਚੋਪੜਾ ਨੇ ਇਕ ਵੀਡੀਓ ਦੇ ਜ਼ਰੀਏ ਸ਼ੇਅਰ ਕੀਤੀ ਹੈ। ਇਸ ਵੀਡੀਓ ''ਚ ਉਹ ਪਹਿਲੇ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੀ ਹੈ। ਇਸ ਦੇ ਬਾਅਦ ਉਹ ਦੱਸਦੀ ਹੈ ਕਿ ਫ਼ਿਲਮ ''ਚ ਗਾਣਾ ਕਿਉਂ ਗਾ ਰਹੀ ਹੈ ਅਤੇ ਇਸ ਨੂੰ ਕੌਣ ਬਣਾ ਰਿਹਾ ਹੈ।


Anuradha Sharma

News Editor

Related News