ਟੋਇਟਾ ਨੇ ਕੀਤਾ ਨਵੀਂ ਤਕਨੀਕ ਨਾਲ ਬਣਾਈ ਗਈ ਆਧੁਨਿਕ ਬੱਸ ਦਾ ਖੁਲਾਸਾ

10/20/2017 1:20:53 PM

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਆਪਣਾ ਮਾਡਰਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਬੱਸ ਦਾ ਖੁਲਾਸਾ ਕੀਤਾ ਹੈ। ਇਸ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੱਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਦੇ ਅੰਦਰ ਅਤੇ ਬਾਹਰ ਕੁਲ-ਮਿਲਾ ਕੇ 8 ਹਾਈ ਡੈਫਿਨੇਸ਼ਨ ਕੈਮਰੇ ਲੱਗੇ ਹਨ ਜੋ ਸਾਈਡ 'ਚ ਆ ਰਹੇ ਸਾਈਕਲ ਚਾਲਕ ਅਤੇ ਵਿਅਕਤੀ ਦੇ ਬੱਸ ਦੇ ਜ਼ਿਆਦਾ ਨਜ਼ਦੀਕ ਆਉਣ 'ਤੇ ਡਰਾਈਵਰ ਨੂੰ ਸਾਊਂਡ ਅਤੇ ਵੀਡੀਓ ਰਾਹੀਂ ਅਲਰਟ ਕਰਨਗੇ। ਇਸ ਤੋਂ ਇਲਾਵਾ ਇਸ ਵਿਚ ਆਟੋਮੈਟਿਕ ਅਰਾਈਵਲ ਸਿਸਟਮ ਵੀ ਦਿੱਤਾ ਗਿਆ ਹੈ ਜਿਸ ਨੂੰ ਐਕਟੀਵੇਟ ਕਰਨ 'ਤੇ ਇਹ ਬੱਸ ਸਟੋਪ ਤੋਂ ਸਿਰਫ 1 ਤੋਂ 6 ਇੰਚ ਦੀ ਦੂਰੀ 'ਤੇ ਆਪਣੇ ਆਪ ਰੁਕ ਜਾਵੇਗੀ। ਜਿਸ ਨਾਲ ਵ੍ਹੀਲਚੇਅਰ ਦਾ ਇਸਤੇਮਾਲ ਕਰਨ ਵਾਲੇ ਅਤੇ ਬੀਮਾਰ ਯਾਤਰੀਆਂ ਨੂੰ ਬੱਸ 'ਚ ਚੜ੍ਹਨ 'ਚ ਕਾਫੀ ਮਦਦ ਮਿਲੇਗੀ। 

PunjabKesari

ਇਸ ਸੋਰਾ ਫਿਊਲ ਸੈੱਲ ਨਾਂ ਦੀ ਬੱਸ 'ਚ ਇਕ ਡਰਾਈਵਰ ਅਤੇ 79 ਯਾਤਰੀਆਂ ਦੇ ਬੈਠਣ ਲਈ 22 ਸੀਟਾਂ ਦਿੱਤੀਆਂ ਗਈਆਂ ਹਨ। ਉਥੇ ਹੀ 56 ਲੋਕਾਂ ਦੇ ਖੜ੍ਹੇ ਰਹਿਣ ਦੀ ਵੀ ਵਿਵਸਥਾ ਹੈ। ਇਸ ਬੱਸ ਨੂੰ 25 ਅਕਤੂਬਰ ਨੂੰ ਪਹਿਲੀ ਵਾਰ ਟੋਕੀਓ ਮੋਟਰ ਸ਼ੋਅ ਦੌਰਾਨ ਦਿਖਾਇਆ ਜਾਵੇਗਾ। ਜਾਣਕਾਰੀ ਮੁਤਾਬਕ ਇਸ ਬੱਸ ਦੀ ਪ੍ਰੋਡਕਸ਼ਨ 2018 ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀਆਂ 100 ਯੂਨਿਟਸ ਬਣਾਈਆਂ ਜਾਣਗੀਆਂ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਟੋਕੀਓ ਦੇ ਮੈਟਰੋਪੋਲਿਟਨ ਏਰੀਏ 'ਚ ਸ਼ੁਰੂ ਕੀਤਾ ਜਾਵੇਗਾ। 

PunjabKesari

355 ਐੱਨ.ਐੱਮ. ਦੀ ਟਾਰਕ
ਸੋਰਾ ਫਿਊਲ ਸੈੱਲ ਬੱਸ 'ਚ ਦੋ 114 ਕਿਲੋਵਾਟ ਦੇ ਫਿਊਲ ਸੈੱਲ ਲਗਾਏ ਗਏ ਹਨ ਜੋ ਡਿਊਲ ਡਰਾਈਵ ਮੋਟਰਸ ਦੇ ਨਾਲ 355 ਐੱਨ.ਐੱਮ. ਦਾ ਟਾਰਕ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਅਲੱਗ ਤੋਂ NiM8 (ਨਿਕਲ ਮੈਟਲ ਹਾਈਡ੍ਰੇਟ) ਬੈਟਰੀ ਲਗਾਈ ਗਈ ਹੈ। ਇਸ ਬੱਸ 'ਚ 10 ਹਾਈਡ੍ਰੋਜਨ ਟੈਂਕ ਲੱਗੇ ਹਨ ਜਿਨ੍ਹਾਂ ਦੀ ਕਪੈਸਿਟੀ 600 ਲੀਟਰ ਦੀ ਹੈ। ਇਸ ਤੋਂ ਇਲਾਵਾ ਇਸ 34 ਫੁੱਟ 6-ਇੰਚ ਲੰਬੀ, 8 ਫੁੱਟ 2-ਇੰਚ ਚੌੜੀ ਅਤੇ 10 ਫੁੱਟ 11-ਇੰਚ ਉੱਚੀ ਬੱਸ 'ਚ ਪੈਰੀਫਿਰਲ ਮਾਨੀਟਰਿੰਗ ਅਤੇ ਐਸਲਰੇਸ਼ਨ ਕੰਟਰੋਲ ਵਰਗੇ ਫੀਚਰਸ ਵੀ ਦਿੱਤੇ ਗਏ ਹਨ।

PunjabKesari


Related News