ਜੁਲਾਈ ''ਚ ਮਹਿੰਗੇ ਹੋਣਗੇ ਇਹ ਸਾਮਾਨ

06/23/2017 1:04:58 PM

ਨਵੀਂ ਦਿੱਲੀ— ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਜੁਲਾਈ 'ਚ ਲਾਗੂ ਹੋਣ 'ਤੇ ਕਈ ਸਾਮਾਨ ਮਹਿੰਗੇ ਹੋ ਜਾਣਗੇ। ਉੱਥੇ ਹੀ ਹੁਣ ਕੰਪਿਊਟਰ ਨਾਲ ਜੁੜੇ ਸਾਮਾਨ, ਜਿਵੇਂ ਕਿ ਪ੍ਰਿੰਟਰ ਅਤੇ ਮਾਨੀਟਰ ਵੀ ਮਹਿੰਗੇ ਹੋ ਜਾਣਗੇ। ਕੰਪਿਊਟਰ ਹਾਰਡਵੇਅਰ ਬਣਾਉਣ ਵਾਲੀ ਕੰਪਨੀ ਐੱਚ. ਪੀ. ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸੁਮੀਰ ਚੰਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਪ੍ਰਿੰਟਰਾਂ ਅਤੇ ਮਾਨੀਟਰਾਂ ਦੇ ਮੁੱਲ ਵਧਾਉਣ ਵਾਲੀ ਹੈ। 
ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. 'ਚ 'ਡਾਟ ਮੈਟਰਿਕਸ ਅਤੇ ਛਪਾਈ ਖਾਨਿਆਂ 'ਚ ਕੰਮ ਕਰਨ ਵਾਲੇ ਪਲੇਟ ਅਧਾਰਿਤ ਪ੍ਰਿੰਟਰਾਂ ਨੂੰ 18 ਫੀਸਦੀ ਦੀ ਦਰ 'ਚ ਰੱਖਿਆ ਗਿਆ ਹੈ। ਜਦੋਂ ਕਿ ਦਫਤਰਾਂ 'ਚ ਅੱਜ ਕੱਲ੍ਹ ਆਮ ਵਰਤੇ ਜਾਂਦੇ ਲੇਜ਼ਰ ਪ੍ਰਿੰਟਰਾਂ 'ਤੇ 28 ਫੀਸਦੀ ਟੈਕਸ ਲੱਗੇਗਾ। ਇਸ ਦੇ ਇਲਾਵਾ ਮਾਨੀਟਰਾਂ ਨੂੰ ਵੀ 28 ਫੀਸਦੀ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਕਾਰਨ ਕੰਪਨੀਆਂ ਮੁੱਲ ਵਧਾਉਣ ਲਈ ਮਜ਼ਬੂਰ ਹਨ। ਸੁਮੀਰ ਚੰਦਰਾ ਨੇ ਦੱਸਿਆ ਕਿ ਅਜੇ ਪ੍ਰਿੰਟਰਾਂ 'ਤੇ 18 ਫੀਸਦੀ ਟੈਕਸ ਲੱਗਦਾ ਹੈ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਜਾਵੇਗਾ। ਕੀਮਤਾਂ 'ਚ ਵਾਧਾ ਮੰਗ ਦੇ ਹਿਸਾਬ ਨਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਵੀ ਦਰਾਂ 'ਚ ਮੁੜ ਵਿਚਾਰ ਲਈ ਤਿਆਰ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ 'ਚ ਪ੍ਰਿੰਟਰਾਂ ਨੂੰ ਹੇਠਲੀ ਦਰ 'ਚ ਰੱਖਣ ਦੀ ਉਦਯੋਗ ਦੀ ਮੰਗ ਮੰਨ ਲਈ ਜਾਵੇ। ਹਾਲਾਂਕਿ, ਕੰਪਨੀ ਨੂੰ ਜੀ. ਐੱਸ. ਟੀ. ਕਾਰਨ ਕਿਸੇ ਨੁਕਸਾਨ ਦੇ ਖਦਸ਼ੇ ਨੂੰ ਰੱਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਲਾਗਤ 'ਤੇ ਉਸ ਨੂੰ ਇਨਪੁਟ ਟੈਕਸ ਕ੍ਰੈਡਿਟ ਮਿਲ ਜਾਵੇਗਾ ਅਤੇ ਸਿਰਫ ਅੰਤਿਮ ਗਾਹਕ ਨੂੰ ਵਧੀ ਹੋਈ ਕੀਮਤ ਅਦਾ ਕਰਨੀ ਹੋਵੇਗੀ।


Related News